01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਿਧਾਇਕ ਉੱਗੋਕੇ ਨੇ ਰਾਸ਼ਨ ਸਮੱਗਰੀ ਦੇ ਟਰੱਕਾਂ ਨੂੰ ਕੀਤਾ ਰਵਾਨਾ <br/>

Ad Position 21
No active advertisement
ਰਾਸ਼ਨ ਸਮਗਰੀ ਦੇ ਟਰੱਕਾਂ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਮੰਡਲ ਦੇ ਸਮੂਹ ਮੈਂਬਰ | ਤਸਵੀਰ : ਪ੍ਰਵੀਨ ਗਰਗ <br/> 31-12-2025
ਤਪਾ ਮੰਡੀ, 30 ਦਸੰਬਰ (ਪ੍ਰਵੀਨ ਗਰਗ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸ੍ਰੀ ਬਾਲਾ ਜੀ ਸੇਵਾ ਮੰਡਲ ਵਲੋਂ ਸ੍ਰੀ ਸਾਲਾਸਰ ਧਾਮ (ਰਾਜਸਥਾਨ) ਵਿਖੇ ਲਗਾਏ ਜਾ ਰਹੇ ਤਿੰਨ ਰੋਜ਼ਾ ਲੰਗਰ ਲਈ ਲੋੜੀਂਦੇ ਰਾਸ਼ਨ ਦੇ ਟਰੱਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ | ਜਿਨ੍ਹਾਂ ਦਾ ਸਹਿਯੋਗ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ ਅਤੇ ਸਮੂਹ ਮੰਡਲ ਮੈਂਬਰਾਂ ਨੇ ਦਿੱਤਾ | ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਸ੍ਰੀ ਬਾਲਾ ਜੀ ਮਹਾਰਾਜ ਦੇ ਜੈਕਾਰੇ ਲਗਾਏ ਤੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ | ਇਸ ਮੌਕੇ ਸਰਪ੍ਰਸਤ ਬਲਰਾਮ ਉੱਗੋ (ਬੱਲ), ਚੇਅਰਮੈਨ ਸੁਭਾਸ਼ ਗੁਪਤਾ, ਕੈਸ਼ੀਅਰ ਮਨੀਸ਼ ਕੁਮਾਰ (ਲੁਹਾਰੇ ਵਾਲਾ), ਮੀਤ ਪ੍ਰਧਾਨ ਰਾਜੇਸ਼ ਕੁਮਾਰ, ਪਵਨ ਕੁਮਾਰ ਪੱਖੋ, ਕਿ੍ਸ਼ਨ ਮੌੜ, ਰਾਮ ਸੁਨਾਮੀਆ, ਅਮਨ ਸੁਨਾਮੀਆ, ਮਹੇਸ਼ ਸੁਨਾਮੀਆ, ਐਸ਼ਲੇ ਬਾਂਸਲ, ਗੌਤਮ ਬਾਂਸਲ, ਦਿਨੇਸ਼ ਕੁਮਾਰ ਮਿੰਟਾਂ, ਪ੍ਰਵੀਨ ਕੁਮਾਰ ਰੂੜੇਕੇ, ਸਤਪਾਲ ਪੱਖੋ, ਗਾਂਧੀ ਰਾਮ ਭੈਣੀ, ਡਾ: ਰਾਕੇਸ਼ ਗੋਇਲ, ਮੁਕੇਸ਼ ਕੁਮਾਰ, ਭਿੰਦੀ ਮੌੜ, ਕੇਸ਼ਪਾਲ ਗੋਇਲ, ਰਾਜੂ ਫਾਈਨਾਂਸ ਤਪਾ, ਪੁਨੀਤ ਕੁਮਾਰ, ਲਵਲੀ ਮਹਿਰਾਜ ਵਾਲੇ ਤੋਂ ਇਲਾਵਾ ਰਿੰਕਾ ਅਰੋੜਾ, ਬਲਜੀਤ ਬਾਸੀ ਆਦਿ ਸ਼ਹਿਰ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੇਟਿਆਂ ਨੇ ਪਿਤਾ ਦੀ ਇੱਛਾ ਪੂਰੀ ਕਰਦਿਆਂ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ <br/> ਅਗਲੀ ਖ਼ਬਰ ਪੰਚਮੁਖੀ ਹਨੂੰਮਾਨ ਅਤੇ ਸ਼ਨੀ ਦੇਵ ਮੰਦਿਰ ਕਮੇਟੀ ਨੇ ਨਿਸ਼ਾਨ ਯਾਤਰਾ ਕੱਢੀ <br/>
Ad Position 24