ਤਪਾ ਮੰਡੀ, 30 ਦਸੰਬਰ (ਵਿਜੇ ਸ਼ਰਮਾ, ਵਿਜੇ ਸ਼ਰਮਾ)-ਸਥਾਨਕ ਪੰਚਮੁਖੀ ਹਨੰੂਮਾਨ ਅਤੇ ਸ਼ਨੀ ਦੇਵ ਮੰਦਿਰ ਕਮੇਟੀ ਵਲੋਂ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਹੋਇਆ 22ਵੀਂ ਨਿਸ਼ਾਨ ਯਾਤਰਾ ਸੋਨੰੂ ਪੁੱਤਰ ਰਜਿੰਦਰ ਕੁਮਾਰ ਧੂਰਕੋਟ ਵਾਲੇ ਦੇ ਘਰੋਂ ਸ਼ੁਰੂ ਕੀਤੀ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਖਾਟੂ ਸ਼ਿਆਮ ਦਾ ਗੁਣਗਾਨ ਕਰਦੇ ਹੋਏ ਮੰਦਰ ਪਹੁੰਚੀ | ਆਰਤੀ ਤੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਦੀਪੂ ਭੈਣੀ, ਸੁਰੇਸ਼ ਮਿੱਤਲ, ਸ਼ੁਭਮ, ਰਾਜੂ ਸੈਂਟਰੀ ਵਾਲਾ, ਚੇਤਨ ਬੈਂਕ, ਪ੍ਰਦੀਪ ਕੁਮਾਰ ਤੀਲੀ, ਵਿਵੇਕ, ਰਿੰਕੂ ਮੌੜ, ਕਿ੍ਸ਼ਨ, ਲਾਡੀ, ਸੁਭਾਸ਼ ਕਾਂਸਲ ਆਦਿ ਹਾਜ਼ਰ ਸਨ |