26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 31-12-2025

ਬਰਨਾਲਾ, 30 ਦਸੰਬਰ (ਅਸ਼ੋਕ ਭਾਰਤੀ)-ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਦੀ ਅਗਵਾਈ ਵਿਚ ਤਰਕਸ਼ੀਲ ਭਵਨ ਬਰਨਾਲਾ ਹੋਈ | ਮੀਟਿੰਗ ਦੌਰਾਨ ਪ੍ਰਧਾਨ ਭਗਵੰਤ ਸਿੰਘ ਸਮਾਓ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦੀ ਥਾਂ ਨਵੇਂ ਜੀ ਰਾਮ ਜੀ ਕਾਨੂੰਨ ਖ਼ਿਲਾਫ਼ 'ਆਪ' ਸਰਕਾਰ ਵਲੋਂ ਸੱਦੇ ਵਿਸ਼ੇਸ਼ ਵਿਧਾਨ ਸਭਾ ਦਾ ਇਜਲਾਸ ਸਿਰਫ਼ ਇਕ ਡਰਾਮਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਉੱਪਰ ਆਉਣ ਤੋਂ ਬਾਅਦ ਜਦੋਂ ਪਾਰਲੀਮੈਂਟ ਵਿਚ ਮਨਰੇਗਾ ਕਾਨੂੰਨ ਨੂੰ ਕਾਂਗਰਸ ਦੀ ਅਸਫਲਤਾ ਐਲਾਨਿਆ ਸੀ ਉਸ ਸਮੇਂ ਤੋਂ ਹੀ ਭਾਜਪਾ ਦੇ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਖ਼ਤਮ ਕਰਨ ਦੀ ਨੀਤੀ ਸ਼ੁਰੂ ਕਰ ਦਿੱਤੀ ਸੀ | ਅੱਜ ਮਨਰੇਗਾ ਕਾਨੂੰਨ ਦਾ ਨਾਂਅ ਬਦਲਣ ਦੀ ਆੜ ਵਿਚ ਭਾਜਪਾ ਨੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਲਈ ਮਨਰੇਗਾ ਉੱਪਰ ਬਲਡੋਜਰ ਚਲਾ ਦਿੱਤਾ ਹੈ | ਇਸ ਮਨਰੇਗਾ ਰੁਜ਼ਗਾਰ ਬਚਾਓ ਸੰਯੁਕਤ ਮਜ਼ਦੂਰ ਮੋਰਚਾ ਵਲੋਂ 1 ਜਨਵਰੀ ਤੋਂ ਪੰਜਾਬ ਅੰਦਰ ਭਾਜਪਾ ਭਜਾਓ, 'ਆਪ' ਭਜਾਓ, ਰੁਜ਼ਗਾਰ ਬਚਾਓ ਚੇਤਨਾ ਮੁਹਿੰਮ ਚਲਾਈ ਜਾਵੇਗੀ ਅਤੇ 8 ਜਨਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਸਾਂਝੀ ਮਜ਼ਦੂਰ ਏਕਤਾ ਕਨਵੈੱਨਸ਼ਨ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਬਚਾਉਣ ਲਈ ਲੋੜ ਪੈਣ 'ਤੇ ਮਜ਼ਦੂਰ ਦਿੱਲੀ ਵੱਲ ਵੀ ਕੂਚ ਕਰਨਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਸ਼ਿੰਗਾਰਾ ਸਿੰਘ ਚੋਹਾਨਕੇ, ਗੁਰਜੰਟ ਸਿੰਘ ਢਿੱਲਵਾਂ, ਜਸਪਾਲ ਸਿੰਘ ਪੱਖੋ ਕਲਾਂ, ਜਗਰਾਜ ਸਿੰਘ ਤਾਜੋਕੇ, ਰਾਜਪਾਲ ਕੌਰ ਧਨੌਲਾ, ਨਾਨਕ ਸਿੰਘ ਤਪਾ, ਜਗਤਾਰ ਸਿੰਘ ਹੰਡਿਆਇਆ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਵਾਰ ਸੰਯੁਕਤ ਰਾਸ਼ਟਰ ਵਲੋਂ ਹਿੰਦੀ-ਉਰਦੂ ਸਮੇਤ 11 ਭਾਸ਼ਾਵਾਂ 'ਚ ਨਵੇਂ ਸਾਲ ਦਾ ਸੰਦੇਸ਼ ਜਾਰੀ <br/> ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਦੁੱਧ ਦਾ ਲੰਗਰ ਤੇ ਮੈਡੀਕਲ ਕੈਂਪ <br/>
Ad Position 24