26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਹਿਲੀ ਵਾਰ ਸੰਯੁਕਤ ਰਾਸ਼ਟਰ ਵਲੋਂ ਹਿੰਦੀ-ਉਰਦੂ ਸਮੇਤ 11 ਭਾਸ਼ਾਵਾਂ 'ਚ ਨਵੇਂ ਸਾਲ ਦਾ ਸੰਦੇਸ਼ ਜਾਰੀ <br/>

Ad Position 21
No active advertisement
ਅਜੀਤ ਡੈਸਕ 31-12-2025
ਸੰਯੁਕਤ ਰਾਸ਼ਟਰ, 30 ਦਸੰਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਸਾਲ 2026 ਲਈ ਆਪਣਾ ਨਵਾਂ ਸਾਲ ਦਾ ਸੰਦੇਸ਼ ਪਹਿਲੀ ਵਾਰ ਹਿੰਦੀ ਅਤੇ ਉਰਦੂ ਸਮੇਤ 11 ਪ੍ਰਮੁੱਖ ਭਾਸ਼ਾਵਾਂ 'ਚ ਜਾਰੀ ਕਰਕੇ ਇਕ ਨਵਾਂ ਇਤਿਹਾਸ ਰਚਿਆ ਹੈ¢ਇਸ ਮੌਕੇ ਉਨ੍ਹਾਂ ਨੇ ਦੁਨੀਆ ਭਰ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਰਜੀਹਾਂ ਨੂੰ ਦਰੁਸਤ ਕਰਨ ਅਤੇ 'ਵਿਨਾਸ਼' (ਜੰਗਾਂ) ਦੀ ਬਜਾਏ 'ਵਿਕਾਸ' 'ਤੇ ਨਿਵੇਸ਼ ਕਰਨ¢ ਗੁਟੇਰੇਸ ਨੇ ਚਿੰਤਾ ਪ੍ਰਗਟਾਈ ਕਿ ਜਿਥੇ ਕਰੋੜਾਂ ਲੋਕ ਮਾਨਵੀ ਸਹਾਇਤਾ ਲਈ ਤਰਸ ਰਹੇ ਹਨ, ਉਥੇ ਹੀ ਦੁਨੀਆ ਭਰ 'ਚ ਫ਼ੌਜੀ ਖ਼ਰਚਾ 2.7 ਟਿ੍ਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਕਿ ਪੂਰੇ ਅਫਰੀਕਾ ਮਹਾਂਦੀਪ ਦੀ ਜੀ.ਡੀ.ਪੀ. ਦੇ ਬਰਾਬਰ ਹੈ¢ਹਿੰਦੀ ਭਾਸ਼ਾ ਨੂੰ ਸੰਯੁਕਤ ਰਾਸ਼ਟਰ 'ਚ ਇਹ ਅਹਿਮ ਸਥਾਨ ਮਿਲਣਾ ਭਾਰਤ ਲਈ ਵੱਡੀ ਪ੍ਰਾਪਤੀ ਹੈ, ਜੋ ਕਿ 'ਹਿੰਦੀਐਟਯੂਐਨ' ਪ੍ਰੋਜੈਕਟ ਤਹਿਤ ਸੰਭਵ ਹੋਇਆ ਹੈ¢ ਭਾਰਤ ਸਰਕਾਰ ਇਸ ਪ੍ਰੋਜੈਕਟ ਲਈ ਸਾਲਾਨਾ 15 ਲੱਖ ਡਾਲਰ ਦਾ ਯੋਗਦਾਨ ਪਾ ਰਹੀ ਹੈ, ਜਿਸ ਨੂੰ ਹਾਲ ਹੀ 'ਚ 2030 ਤੱਕ ਵਧਾ ਦਿੱਤਾ ਗਿਆ ਹੈ¢ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ. ਹਰੀਸ਼ ਨੇ ਇਸ ਨੂੰ ਬਹੁ-ਭਾਸ਼ਾਈਵਾਦ ਅਤੇ ਹਿੰਦੀ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਵਾਉਣ ਦੀ ਭਾਰਤੀ ਵਚਨਬੱਧਤਾ ਦੀ ਜਿੱਤ ਦੱਸਿਆ ਹੈ | ਗੁਟੇਰੇਸ ਨੇ ਆਪਣੇ ਸੰਦੇਸ਼ ਦੇ ਅੰਤ 'ਚ ਜ਼ੋਰ ਦੇ ਕੇ ਕਿਹਾ ਕਿ ਇਕ ਸੁਰੱਖਿਅਤ ਦੁਨੀਆ ਉਦੋਂ ਹੀ ਬਣ ਸਕਦੀ ਹੈ, ਜਦੋਂ ਅਸੀਂ ਗਰੀਬੀ ਨਾਲ ਲੜਨ 'ਤੇ ਜ਼ਿਆਦਾ ਅਤੇ ਜੰਗਾਂ 'ਤੇ ਘੱਟ ਖ਼ਰਚ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24