ਆਮ ਕਿਹਾ ਜਾਂਦਾ ਹੈ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ। ਜਲਦੀ ਉੱਠਣਾ ਸਾਡੀ ਸਿਹਤ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਂਅ ਜਪਣ ਨਾਲ ਸਾਡੀ ਰੂਹ ਅਤੇ ਆਤਮਾ ਅਤੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਸਾਡਾ ਮਨ ਸਾਫ਼ ਅਤੇ ਖ਼ੁਸ਼ ਰਹਿੰਦਾ ਹੈ। ਜ਼ਿੰਦਗੀ ਵਿਚ ਸਬਰ ਅਤੇ ਸੰਤੋਖ ਅਤੇ ਸਹਿਣ-ਸ਼ਕਤੀ ਮਹਿਸੂਸ ਹੁੰਦੀ ਹੈ। ਸਵੇਰੇ ਜਲਦੀ ਉੱਠਣ ਨਾਲ ਸਾਰਾ ਦਿਨ ਸਰੀਰ ਵਿਚ ਤਾਜ਼ਗੀ, ਹਿੰਮਤ ਅਤੇ ਹੌਸਲਾ ਬਣਿਆ ਰਹਿੰਦਾ ਹੈ ਅਤੇ ਕੰਮ ਕਰਨ ਦੀ ਫੁਰਤੀ ਬਣੀ ਰਹਿੰਦੀ ਹੈ ਅਤੇ ਅਸੀਂ ਹਰ ਕੰਮ ਟਾਈਮ ਨਾਲ ਕਰਦੇ ਹਾਂ। ਕਦੀ ਕਿਸੇ ਕੰਮ ਲਈ ਲੇਟ ਨਹੀਂ ਹੁੰਦੇ। ਬੱਚਿਆਂ ਨੂੰ ਵੀ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਸਵੇਰੇ ਜਲਦੀ ਉੱਠਣ ਵਾਲਾ ਇਨਸਾਨ ਜ਼ਿੰਦਗੀ ਵਿਚ ਕਦੇ ਵੀ ਹਾਰਦਾ ਨਹੀਂ ਹੈ ਅਤੇ ਹਰ ਕੰਮ ਵਿਚ ਅੱਗੇ ਰਹਿੰਦਾ ਹੈ। ਸਵੇਰੇ ਜਲਦੀ ਉੱਠਣ ਨਾਲ ਬੱਚੇ ਆਪਣਾ ਹਰ ਕੰਮ ਟਾਈਮ ਨਾਲ ਕਰ ਸਕਦੇ ਹਨ ਜਿਵੇਂ ਸਵੇਰੇ ਰੋਜ਼ ਨਹਾਉਣਾ, ਬਰੁਸ਼ ਕਰਨਾ ਅਤੇ ਸਕੂਲ ਦਾ ਕੰਮ ਕਰਨਾ ਆਦਿ। ਜੇਕਰ ਔਰਤਾਂ ਸਵੇਰੇ ਜਲਦੀ ਉੱਠਣ ਤਾਂ ਆਪਣੇ ਸਾਰੇ ਕੰਮਾਂ ਨੂੰ ਟਾਈਮ ਨਾਲ ਪੂਰਾ ਕੀਤਾ ਜਾ ਸਕਦਾ ਹੈ। ਬਾਅਦ ਵਿਚ ਹੋਰ ਕੰਮ ਕੀਤੇ ਜਾ ਸਕਦੇ ਹਨ। ਸਵੇਰ ਦੀ ਸੈਰ ਸਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਸਵੇਰ ਦੀ ਸੈਰ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਤਾਜ਼ੀ ਹਵਾ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਹੁੰਦੀ ਹੈ। ਸਵੇਰੇ ਪਾਠ ਕਰਨ ਨਾਲ ਮਨ ਅਤੇ ਰੂਹ ਨੂੰ ਸਕੂਨ ਮਿਲਦਾ ਹੈ। ਸਵੇਰੇ ਜਲਦੀ ਉੱਠਣ ਵਾਲਾ ਇਨਸਾਨ ਹਮੇਸ਼ਾ ਜ਼ਿੰਦਗੀ ਵਿਚ ਇਕ ਸਫ਼ਲ ਇਨਸਾਨ ਹੁੰਦਾ ਹੈ। ਸਵੇਰੇ ਜਲਦੀ ਉੱਠਣਾ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
-ਸ਼ਹਾਬਦੀ ਨੰਗਲ, ਹੁਸ਼ਿਆਰਪੁਰ।
ਮੋਬਾਈਲ : 97793-68243