07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚਿਹਰੇ 'ਤੇ ਨਿਖਾਰ ਲਿਆਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Ad Position 21
No active advertisement
ਅਜੀਤ ਡੈਸਕ 04-09-2025

 

ਚਿਹਰੇ 'ਤੇ ਮੌਜੂਦ ਦਾਗ਼ ਧੱਬੇ ਜਾਂ ਫਿਨਸੀਆਂ ਫੋੜਿਆਂ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖ਼ੇ ਜੋ ਕਿ ਸਾਡੇ ਚਿਹਰੇ ਨੂੰ ਬਹੁਤ ਹੀ ਗੋਰਾ ਅਤੇ ਨਿਖਾਰਦੇ ਹਨ।
ਬਦਾਮ ਦਾ ਤੇਲ : ਬਦਾਮ ਵਿਚ ਵਿਟਾਮਿਨ 'ਈ' ਦੀ ਮਾਤਰਾ ਕਾਫ਼ੀ ੁਹੰਦੀ ਹੈ, ਜੋ ਚਮੜੀ ਲਈ ਬਹੁਤ ਚੰਗਾ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਅਜਿਹਾ ਕਰਨ ਨਾਲ ਚਿਹਰੇ ਦੀ ਚਮੜੀ ਉੱਪਰ ਬਹੁਤ ਨਿਖ਼ਾਰ ਆਉਂਦਾ ਹੈ।
ਕੇਲੇ ਦੀ ਵਰਤੋਂ : ਕੇਲਾ ਵੀ ਚਮੜੀ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਚਿਹਰਾ ਖ਼ੁਸ਼ਕ ਹੈ ਤਾਂ ਕੇਲਾ ਇਸ ਲਈ ਬਹੁਤ ਫ਼ਾਇਦੇਮੰਦ ਹੈ। ਕੇਲਾ ਲਗਾਉਣ ਲਈ ਤੁਸੀਂ ਕੇਲੇ ਨੂੰ ਮਸਲ ਕੇ ਇਸ ਵਿਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਵੋ। ਇਸ ਨਾਲ ਚਿਹਰਾ ਕੋਮਲ ਹੋਵੇਗਾ। ਇਸ ਨਾਲ ਚਿਹਰੇ ਦੀ ਚਮੜੀ ਬਹੁਤ ਚਮਕਦਾਰ ਹੁੰਦੀ ਹੈ।
ਪਿਆਜ਼ ਦਾ ਰਸ : ਪਿਆਜ਼ ਦੇ ਰਸ ਵਿਚ ਸਲਫਰ ਮੌਜੂਦ ਹੁੰਦਾ ਹੈ ਜਿਹੜਾ ਚਮੜੀ ਤੋਂ ਕਾਲੇ ਧੱਬਿਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਿਆਜ਼ ਦਾ ਰਸ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦਾ ਹੈ। 2 ਜਾਂ 3 ਪਿਆਜ਼ ਕੱਟ ਕੇ ਗਾਰਨਿਸ਼ ਕਰੋ। ਇਸ ਨੂੰ ਮਲਮਲ ਦੇ ਕੱਪੜੇ 'ਚ ਰੱਖੋ। ਫਿਰ ਇਸ ਵਿਚ ਸੇਬ ਦਾ ਸਿਰਕਾ ਮਿਲਾ ਦਿਓ। ਇਸ ਨੂੰ ਪ੍ਰਭਾਵਿਤ ਹਿੱਸਿਆਂ 'ਤੇ ਲਗਾਓ।
ਐਲੋਵੇਰਾ ਦੇ ਫ਼ਾਇਦੇ : ਐਲੋਵੇਰਾ ਦਾ ਬੂਟਾ ਤਕਰੀਬਨ ਹਰ ਇਕ ਦੇ ਘਰ ਵਿਚ ਪਾਇਆ ਜਾਂਦਾ ਹੈ। ਇਹ ਚਮੜੀ ਲਈ ਬਹੁਤ ਲਾਭਦਾਇਕ ਹੈ। ਇਸ ਦੀ ਉੱਪਰਲੀ ਪਰਤ ਛਿੱਲ ਕੇ ਇਸ ਦੇ ਗੁੱਦੇ ਦੀ ਚਿਹਰੇ 'ਤੇ ਮਾਲਿਸ਼ ਕਰੋ। ਐਲੋਵੇਰਾ ਦੀ ਮਾਲਿਸ਼ ਕਰਨ ਨਾਲ ਚਿਹਰੇ 'ਤੇ ਦਾਗ਼ ਧੱਬੇ ਦੂਰ ਹੁੰਦੇ ਹਨ। ਇਸ ਤਰ੍ਹਾਂ ਕਰਨ ਨਾਲ ਚਿਹਰਾ ਬਹੁਤ ਸਾਫ਼ ਹੁੰਦਾ ਹੈ।
ਆਲੂ ਦਾ ਰਸ : ਜੇਕਰ ਤੁਹਾਡੇ ਚਿਹਰੇ 'ਤੇ ਛਾਈਆਂ ਹਨ ਤਾਂ ਆਲੂ ਦਾ ਰਸ ਤੁਹਾਡੇ ਚਿਹਰੇ ਲਈ ਬਹੁਤ ਚੰਗਾ ਹੈ। ਆਲੂ ਦਾ ਰਸ ਚਿਹਰੇ 'ਤੇ ਲਗਾਓ। ਇਸ ਤਰ੍ਹਾਂ ਹਫ਼ਤੇ ਵਿਚ ਦੋ ਵਾਰ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਵੇਗਾ।
ਕੱਚਾ ਦੁੱਧ : ਕੱਚਾ ਦੁੱਧ ਹਰ ਕੋਈ ਵਰਤੋਂ ਵਿਚ ਲੈ ਕੇ ਆਉਂਦਾ ਹੈ। ਕੱਚੇ ਦੁੱਧ ਵਿਚ ਸ਼ਹਿਦ ਮਿਲਾ ਕੇ ਲਗਾ ਸਕਦੇ ਹੋ। ਇਸ ਤੋਂ ਇਲਾਵਾ ਕੱਚੇ ਦੁੱਧ ਨੂੰ ਕਲੀਨਰ ਦੀ ਤਰ੍ਹਾਂ ਵੀ ਵਰਤੋਂ ਵਿਚ ਲਿਆ ਸਕਦੇ ਹੋ।
ਖੀਰੇ ਦਾ ਰਸ : ਖੀਰੇ ਨੂੰ ਛਿੱਲ ਲਓ, ਇਸ ਦਾ ਰਸ ਤਿਆਰ ਕਰ ਲਓ ਅਤੇ ਕਾਟਨ ਦੀ ਗੇਂਦ ਦੀ ਮਦਦ ਨਾਲ ਚਿਹਰੇ 'ਤੇ ਲਗਾਓ, ਫਿਰ 20 ਮਿੰਟ ਬਾਅਦ ਚਿਹਰਾ ਧੋ ਲਓ। ਖੀਰੇ ਦਾ ਰਸ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਤੋਂ ਦਾਗ਼-ਧੱਬੇ ਦੂਰ ਹੁੰਦੇ ਹਨ ਤੇ ਚਿਹਰਾ ਬਹੁਤ ਹੀ ਸਾਫ਼ ਹੁੰਦਾ ਹੈ।
ਮਸ਼ਰੂਮ ਦਾ ਪੇਸਟ : ਤੁਸੀਂ ਘਰ ਵਿਚ ਹੀ ਮਸ਼ਰੂਮ ਫੇਸ ਮਾਸਕ ਬਣਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਮਸ਼ਰੂਮ ਨੂੰ ਚੰਗੀ ਤਰਾਂ ਧੋ ਕੇ ਪੀਸ ਲਓ। ਇਸ ਵਿਚ ਸ਼ਹਿਦ ਅਤੇ ਦਹੀਂ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ 15-20 ਮਿੰਟ ਤੱਕ ਚਿਹਰੇ 'ਤੇ ਲਗਾਓ, ਇਸ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਵੀ ਤੁਹਾਡੇ ਚਿਹਰੇ 'ਤੇ ਬਹੁਤ ਨਿਖਾਰ ਆਉਂਦਾ ਹੈ ਤੇ ਚਿਹਰੇ ਦੀ ਚਮੜੀ ਹੋਰ ਵੀ ਖ਼ੂਬਸੂਰਤ ਦਿਖਾਈ ਦਿੰਦੀ ਹੈ।
ਚੌਲਾਂ ਦਾ ਆਟਾ : ਇਕ ਚਮਚ ਚੌਲਾਂ ਦਾ ਆਟਾ ਅਤੇ ਇਕ ਚਮਚ ਕਣਕ ਦਾ ਆਟਾ ਮਿਲਾ ਲਵੋ, ਫਿਰ ਇਸ ਵਿਚ ਥੋੜ੍ਹਾ ਜਿਹਾ ਕੱਚਾ ਦੁੱਧ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਵੋ। ਇਸ ਨੂੰ ਚਿਹਰੇ ਅਤੇ ਗਰਦਨ 'ਤੇ 20 ਮਿੰਟ ਤੱਕ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਤੇ ਫਿਰ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ। ਇਸ ਨਾਲ ਚਿਹਰੇ ਤੋਂ ਦਾਗ਼-ਧੱਬੇ ਤੇ ਅਣਚਾਹੇ ਵਾਲ ਦੂਰ ਹੁੰਦੇ ਹਨ ਤੇ ਚਿਹਰਾ ਬਹੁਤ ਸਾਫ਼ ਤੇ ਚਿਹਰੇ ਦੀ ਚਮੜੀ ਹੋਰ ਵੀ ਖ਼ੂਬਸੂਰਤ ਦਿਸਦੀ ਹੈ ਅਤੇ ਚਿਹਰੇ ਉੱਪਰ ਬਹੁਤ ਨਿਖਾਰ ਆਉਂਦਾ ਹੈ।

-ਪਿੰਡ ਧੀਰ, ਬਟਾਲਾ।
ਮੋਬਾਈਲ : 77400-25263

Ad Position 22
No active advertisement
ਪਿਛਲੀ ਖ਼ਬਰ ਯਤਨ ਅਤੇ ਵਿਸ਼ਵਾਸ ਪਰਬਤ ਹਿਲਾ ਦਿੰਦੇ ਹਨ ਤੇ ਮੰਜ਼ਿਲਾਂ ਸਰ ਹੋ ਜਾਂਦੀਆਂ ਹਨ। -ਮਨਿੰਦਰ ਕੌਰ ਰੰਧਾਵਾ ਅਗਲੀ ਖ਼ਬਰ 'ਵਰਕ ਫ਼ਰਾਮ ਹੋਮ' ਬਦਲ ਰਿਹੈ ਔਰਤਾਂ ਦੀ ਦਿਸ਼ਾ ਤੇ ਦਸ਼ਾ
Ad Position 24