ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅਗਰਸੇਨ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 23-09-2025
ਜੈਤੋ, 22 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ ਅਗਰਵਾਲ ਸਭਾ ਨੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਪ੍ਰਧਾਨਗੀ ਹੇਠ ਅਗਰਸੇਨ ਜੈਅੰਤੀ ਭਗਵਾਨ ਅਗਰਸੇਨ ਮਾਰਗ 'ਤੇ ਸਥਿਤ ਅਗਰਵਾਲ ਭਵਨ ਜੈਤੋ ਵਿਖੇ ਮਨਾਈ ਗਈ | ਭਗਵਾਨ ਅਗਰਸੇਨ ਅਤੇ ਮਾਤਾ ਮਾਧਵੀ ਦੇ ਮੰਦਰ ਵਿਚ ਸਭਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਪਹਿਲਾਂ ਮੂਰਤੀਆਂ ਨੂੰ ਫੁੱਲਮਾਲਾਵਾਂ ਭੇਟ ਕੀਤੀਆਂ | ਉਪਰੰਤ ਭਗਵਾਨ ਅਗਰਸੇਨ ਅਤੇ ਮਾਤਾ ਮਾਧਵੀ ਦੀ ਪੂਜਾ ਕੀਤੀ ਅਤੇ ਪ੍ਰਸ਼ਾਦ ਵੰਡਿਆ | ਇਸ ਮੌਕੇ ਸਭਾ ਦੇ ਚੇਅਰਮੈਨ ਤੀਰਥ ਰਾਜ ਗਰਗ ਨੇ ਕਿਹਾ ਕਿ ਅਗਰਵਾਲ ਸਭਾ ਨੇ ਹਾਲ ਹੀ ਵਿਚ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਗੋਇਲ ਦੀ ਪ੍ਰਧਾਨਗੀ ਹੇਠ ਸਭਾ ਭਵਨ ਵੱਲ ਜਾਣ ਵਾਲੀ ਸੜਕ ਦਾ ਨਾਂਅ ਭਗਵਾਨ ਅਗਰਸੇਨ ਮਾਰਗ ਰੱਖਣ 'ਤੇ ਵਧਾਈ ਦਿੱਤੀ ਅਤੇ ਡਾ. ਹਰੀਸ਼ ਗੋਇਲ ਨੇ ਇਸ ਸੜਕ ਦੇ ਸ਼ੁਰੂ ਵਿਚ ਭਗਵਾਨ ਅਗਰਸੇਨ ਚੌਂਕ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ ਹੈ | ਸੀਨੀਅਰ ਸਭਾ ਮੈਂਬਰ ਪ੍ਰੇਮ ਗੋਇਲ ਬਾਜਾਖਾਨਾ ਨੇ ਭਵਨ ਵਿਚ ਇਕ ਵੱਡੇ ਹਾਲ ਦੀ ਉਸਾਰੀ ਦਾ ਪ੍ਰਸਤਾਵ ਰੱਖਿਆ ਅਤੇ ਇਸ ਹਾਲ ਲਈ 100,000 (ਇਕ ਲੱਖ ਰੁਪਏ) ਦਾ ਯੋਗਦਾਨ ਪਾਉਣ ਦੀ ਪਹਿਲ ਵੀ ਕੀਤੀ | ਸਾਰੇ ਮੈਂਬਰਾਂ ਨੇ ਤਾੜੀਆਂ ਨਾਲ ਇਸ ਪ੍ਰਸਤਾਵ ਦਾ ਸਵਾਗਤ ਕੀਤਾ | ਸਭਾ ਦੇ ਆਲ ਪ੍ਰਾਜੈਕਟ ਚੇਅਰਮੈਨ ਨਰੇਸ਼ ਮਿੱਤਲ ਨੇ ਆਉਣ ਵਾਲੀ ਮੀਟਿੰਗ ਲਈ ਇਕ ਪ੍ਰਸਤਾਵ ਤਿਆਰ ਕਰਨ ਦਾ ਭਰੋਸਾ ਦਿੱਤਾ ਅਤੇ ਮੈਂਬਰਾਂ ਨੂੰ ਇਸ ਯਤਨ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ | ਸਭਾ ਸਕੱਤਰ ਸੇਵਾ ਮੁਕਤ ਅਧਿਆਪਕ ਰਮੇਸ਼ ਬਾਂਸਲ, ਐਡਵੋਕੇਟ ਮੁਕੇਸ਼ ਗੋਇਲ, ਸੁਰੇਂਦਰ ਜਿੰਦਲ, ਕ੍ਰਿਸ਼ਨਾ ਗੋਇਲ, ਰਾਜੀਵ ਗੋਇਲ, ਨਛੱਤਰ ਸਿੰਗਲਾ, ਯੋਗੇਸ਼ ਪਿੰਕਾ ਲਾਈਟ, ਸਤੀਸ਼ ਬਰਗਾੜੀ, ਵਿਜੇ ਵਿਸ਼ਨੰਦੀ ਵਾਲੇ, ਨਰੇਸ਼ ਗਰਗ ਸੇਲਜ਼ ਟੈਕਸ, ਵਿਜੇ ਜੈਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਗਮਨ ਪੁਰਬ 'ਤੇ ਦਵਾਈਆਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਬਾਬਾ ਫ਼ਰੀਦ ਸੁਸਾਇਟੀ ਵਲੋਂ ਸਮਾਜ ਸੇਵੀ ਪਿ੍ਤਪਾਲ ਸਿੰਘ ਹੰਸਪਾਲ ਤੇ ਓਲੰਪੀਅਨ ਸਿਫ਼ਤ ਸਮਰਾ ਦਾ ਐਵਾਰਡਾਂ ਨਾਲ ਸਨਮਾਨ ਅੱ...
Ad Position 24
No active advertisement