ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰੁਪਿੰਦਰ ਸਿੰਘ ਜੈਤੋ ਦੂਸਰੀ ਵਾਰ ਬਣੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 23-09-2025
ਜੈਤੋ, 22 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਵਿਧਾਇਕ ਅਮੋਲਕ ਸਿੰਘ ਦੇ ਵਿਸ਼ਵਾਸ ਪਾਤਰ, ਕਰੀਬੀ ਅਤੇ ਪਾਰਟੀ ਦੇ ਮਿਹਨਤੀ ਵਰਕਰ ਰੁਪਿੰਦਰ ਸਿੰਘ ਜੈਤੋ ਆਮ ਆਦਮੀ ਪਾਰਟੀ ਦਾ ਦੂਸਰੀ ਵਾਰ ਯੂਥ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਰੁਪਿੰਦਰ ਸਿੰਘ ਜੈਤੋ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੀ ਉੱਤਰੀ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ | ਇਸ ਨਿਯੁਕਤੀ 'ਤੇ ਵਿਧਾਇਕ ਅਮੋਲਕ ਸਿੰਘ, ਸੁਖਵੰਤ ਸਿੰਘ ਸਰਾਂ ਪੱਕਾ ਜ਼ਿਲ੍ਹਾ ਪ੍ਰਧਾਨ 'ਆਪ', ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਜੈਤੋ, ਹਰਸਿਮਰਨ ਸਿੰਘ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਧਰਮਜੀਤ ਰਾਮੇਆਣਾ ਵਾਈਸ ਚੇਅਰਮੈਨ ਸੀਵਰੇਜ ਬੋਰਡ ਪੰਜਾਬ ਸਰਕਾਰ, ਗੋਬਿੰਦਰ ਸਿੰਘ ਵਾਲੀਆ ਚੇਅਰਮੈਨ ਖ਼ੇਤੀਬਾੜੀ ਵਿਕਾਸ ਬੈਂਕ ਜੈਤੋ, ਰਵਿੰਦਰਪਾਲ ਸਿੰਘ ਰਵੀ ਗਿੱਲ ਜ਼ੋਨ ਇੰਚਾਰਜ, ਜਗਮੋਹਨ ਸਿੰਘ ਲੱਕੀ ਪ੍ਰਧਾਨ ਹਲਕਾ ਫ਼ਰੀਦਕੋਟ, ਗੁਰਜਿੰਦਰ ਸਿੰਘ ਯੁਥ ਪ੍ਰਧਾਨ ਹਲਕਾ ਕੋਟਕਪੂਰਾ, ਅਰਵਿੰਦਰ ਸਿੰਘ ਬਿੰਦਰ ਸਰਪੰਚ ਗੁਲਾਬਗੜ੍ਹ ਰੋੜੀਕਪੂਰਾ, ਜਸਕਰਨ ਸਿੰਘ ਸਰਪੰਚ ਰੋੜੀਕਪੂਰਾ, ਤਰਵਿੰਦਰ ਸਿੰਘ ਕਿੰਦਾ ਢਿੱਲੋਂ ਸਰਪੰਚ ਕੋਠੇ ਰਾਮਸਰ, ਰਾਜਿੰਦਰ ਸਿੰਘ ਸਾਬਕਾ ਸਰਪੰਚ ਅਜਿੱਤ ਗਿੱਲ, ਲਛਮਣ ਸਿੰਘ ਬਿਸ਼ਨੰਦੀ, ਡਾ. ਰਾਜਾ ਸਿੰਘ ਰਾਮੂਵਾਲਾ, ਜਸਪਾਲ ਸਿੰਘ ਸਰਪੰਚ ਰੋੜੀਕਪੂਰਾ, ਸੁਖਰੀਤ ਸਿੰਘ ਰੋਮਾਣਾ ਅਤੇ ਕੁਲਦੀਪ ਸਿੰਘ ਦਲ ਸਿੰਘ ਵਾਲਾ ਨੇ ਰੁਪਿੰਦਰ ਸਿੰਘ ਜੈਤੋ ਨੂੰ ਇਸ ਨਿਯੁਕਤੀ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਦੇ ਤੀਜੇ ਦਿਨ ਕਥਾ ਵਾਚਕ ਤੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਤਾ ਨਿਹਾਲ ਅਗਲੀ ਖ਼ਬਰ ਨਵਰਾਤਰੇ ਮੌਕੇ ਟਾਇਰਾਂ 'ਤੇ ਜੀ.ਐੱਸ.ਟੀ ਘਟਣ ਕਾਰਨ ਕਿਸਾਨਾਂ ਨੂੰ ਰਾਹਤ
Ad Position 24
No active advertisement