ਪੈਰਿਸ, 1 ਸਤੰਬਰ (ਏਜੰਸੀ)- ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਅਗਸਤ 2026 'ਚ ਹੋਣ ਵਾਲੇ ਅਗਲੇ ਟੂਰਨਾਮੈਂਟ ਲਈ ਨਵੀਂ ਦਿੱਲੀ ਨੂੰ ਮੇਜਬਾਨ ਸ਼ਹਿਰ ਵਜੋਂ ਚੁਣਿਆ ਗਿਆ ਹੈ | ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ | ਇਹ ਦੂਸਰੀ ਵਾਰ ਹੋਵੇਗਾ ਜਦੋਂ ਭਾਰਤ ਇਸ ਵਿਸ਼ਵ ਚੈਂਪੀਅਨਸ਼ਿਪ ਦੀ ਮੇਜਬਾਨੀ ਕਰੇਗਾ | ਇਸ ਤੋਂ ਪਹਿਲਾਂ 2009 'ਚ ਹੈਦਰਾਬਾਦ ਨੇ ਇਸ ਦੀ ਮੇਜਬਾਨੀ ਕੀਤੀ ਸੀ | ਇਹ ਐਲਾਨ ਪੈਰਿਸ 'ਚ 2025 ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ ਗਿਆ | ਇਸ ਮੌਕੇ ਬੀ.ਡਬਲਿਊ.ਐਫ. ਦੇ ਪ੍ਰਧਾਨ ਖੁਨਜਿੰਗ ਪਟਾਮਾ, ਫੈਡਰੇਸ਼ਨ ਫ੍ਰੈਂਕੇਸੇ ਡੀ ਬੈਡਮਿੰਟਨ ਦੇ ਪ੍ਰਮੁੱਖ ਫਰੈਂਕ ਲਾਰੈਂਟ ਤੇ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੇ ਮਿਸ਼ਰਾ ਵਿਚਾਲੇ ਇਕ ਸਮਝੌਤਾ ਹੋਇਆ |
ਖੇਡ ਸੰਸਾਰ
Free
ਭਾਰਤ ਅਗਸਤ 2026 'ਚ ਅਗਲੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ <br/>
ਅਜੀਤ ਡੈਸਕ
02-09-2025