ਰਾਹਗੀਰ (ਬਿਹਾਰ), 1 ਸਤੰਬਰ (ਏਜੰਸੀ)- ਭਾਰਤ ਨੇ ਸੋਮਵਾਰ ਨੂੰ ਇਕਤਰਫ਼ਾ ਮੁਕਾਬਲੇ ਵਿਚ ਕਜ਼ਾਕਿਸਤਾਨ ਨੂੰ 15-0 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ 4 ਪੜਾਅ 'ਚ ਥਾਂ ਪੱਕੀ ਕਰ ਲਈ ਹੈ | ਅਭਿਸ਼ੇਕ (5ਵੇਂ, 8ਵੇਂ, 20ਵੇਂ ਅਤੇ 59ਵੇਂ ਮਿੰਟ), ਸੁਖਜੀਤ ਸਿੰਘ (16ਵੇਂ, 32ਵੇਂ, 38ਵੇਂ ਮਿੰਟ), ਜੁਗਰਾਜ ਸਿੰਘ (24ਵੇਂ, 31ਵੇਂ, 47ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (26ਵੇਂ ਮਿੰਟ), ਅਮਿਤ ਰੋਹਿਦਾਸ (29ਵੇਂ ਮਿੰਟ), ਰਾਜਿੰਦਰ ਸਿੰਘ (32ਵੇਂ ਮਿੰਟ), ਸੰਜੇ ਸਿੰਘ (554ਵੇਂ ਮਿੰਟ), ਦਿਲਪ੍ਰੀਤ ਸਿੰਘ (55ਵੇਂ ਮਿੰਟ) ਨੇ ਭਾਰਤ ਲਈ ਗੋਲ ਕੀਤੇ | ਪੂਲ ਏ 'ਚ ਸਿਖਰ 'ਤੇ ਰਹਿਣ ਵਾਲੇ ਭਾਰਤ ਨੇ ਦੂਜੇ ਕੁਆਰਟਰ ਵਿਚ ਚਾਰ ਗੋਲ ਕੀਤੇ ਅਤੇ ਅੱਧੇ ਸਮੇਂ ਤੱਕ ਕਜ਼ਾਕਿਸਤਾਨ 'ਤੇ 7-0 ਨਾਲ ਬੜਤ ਬਣਾ ਲਈ | ਅਭਿਸ਼ੇਕ ਨੇ ਦੂਜੇ ਕੁਆਰਟਰ ਦੇ ਪੰਜ ਮਿੰਟ ਬਾਅਦ ਹੀ ਆਪਣੀ ਹੈਟਿ੍ਕ ਪੂਰੀ ਕੀਤੀ | ਅਭਿਸ਼ੇਕ ਦੇ ਸਟ੍ਰਾਈਕਿੰਗ ਸਾਥੀ ਸੁਖਜੀਤ ਅਤੇ ਜੁਗਰਾਜ ਨੇ ਵੀ ਇਕਪਾਸੜ ਮੈਚ 'ਚ ਹੈਟਿ੍ਕ ਬਣਾਈਆਂ | ਭਾਰਤ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਚੀਨ ਅਤੇ ਜਪਾਨ ਨੂੰ ਹਰਾਇਆ ਸੀ | ਇਸ ਮਹਾਂਦੀਪੀ ਟੂਰਨਾਮੈਂਟ ਦਾ ਜੇਤੂ ਅਗਲੇ ਸਾਲ ਬੈਲਜੀਅਮ ਅਤੇ ਨੀਦਰਲੈਂਡ ਦੀ ਸਾਂਝੀ ਮੇਜਬਾਨੀ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ |
ਖੇਡ ਸੰਸਾਰ
Free
ਭਾਰਤ ਨੇ ਕਜ਼ਾਕਿਸਤਾਨ ਨੂੰ 15-0 ਨਾਲ ਹਰਾਇਆ <br/>
ਅਜੀਤ ਡੈਸਕ
02-09-2025