20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੀ. ਓ. ਕੇ. ਦੇ ਗਿਲਗਿਤ-ਬਾਲਟਿਸਤਾਨ 'ਚ ਹੈਲੀਕਾਪਟਰ ਹਾਦਸਾਗ੍ਰਸਤ, 5 ਮੌਤਾਂ

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਦੇ ਗਿਲਗਿਤ-ਬਾਲਟਿਸਤਾਨ 'ਚ ਸੋਮਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ | ਇਸ ਹਾਦਸੇ 'ਚ ਦੋ ਪਾਇਲਟਾਂ ਸਮੇਤ ਘੱਟੋ-ਘੱਟ 5 ਚਾਲਕ ਦਲ ਦੇ ਮੈਂਬਰ ਮਾਰੇ ਗਏ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵਲੋਂ ਜਾਰੀ ਬਿਆਨ ਅਨੁਸਾਰ ਗਿਲਗਿਤ-ਬਾਲਟਿਸਤਾਨ 'ਚ ਫ਼ੌਜ ਦਾ ਹੈਲੀਕਾਪਟਰ ਤਕਨੀਕੀ ਨੁਕਸ ਦੇ ਕਾਰਨ ਠੱਕਦਾਸ ਛਾਉਣੀ ਤੋਂ ਲਗਭਗ 12 ਕਿੱਲੋਮੀਟਰ ਦੂਰ ਹੁਡੋਰ ਪਿੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ | ਹੈਲੀਕਾਪਟਰ ਨਿਯਮਤ ਸਿਖਲਾਈ ਉਡਾਣ 'ਤੇ ਸੀ ਜਦੋਂ ਇਸ 'ਚ ਤਕਨੀਕੀ ਨੁਕਸ ਪੈ ਗਿਆ | ਫ਼ੌਜ ਦੇ ਮੀਡੀਆ ਵਿੰਗ ਨੇ ਚਾਲਕ ਦਲ ਦੀ ਪਛਾਣ ਪਾਇਲਟ ਇਨ ਕਮਾਂਡ ਮੇਜਰ ਆਤਿਫ਼, ਸਹਿ-ਪਾਇਲਟ ਮੇਜਰ ਫੈਜ਼ਲ, ਫਲਾਈਟ ਇੰਜੀਨੀਅਰ ਨਾਇਬ ਸੂਬੇਦਾਰ ਮਕਬੂਲ ਅਤੇ ਹਵਾਲਦਾਰ ਜਹਾਂਗੀਰ ਅਤੇ ਨਾਇਕ ਅਮੀਰ ਵਜੋਂ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਕਜ਼ਾਕਿਸਤਾਨ ਨੂੰ 15-0 ਨਾਲ ਹਰਾਇਆ <br/> ਅਗਲੀ ਖ਼ਬਰ ਬੇਅਦਬੀ ਮਾਮਲਿਆਂ 'ਚ ਇਨਸਾਫ਼ ਨਾ ਮਿਲਣ ਕਾਰਨ ਪੰਥਕ ਜਥੇਬੰਦੀਆਂ ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
Ad Position 24