12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਤਿੰਨ ਵੱਡੇ ਸਮੁੰਦਰੀ ਹਾਦਸਿਆਂ ’ ਚੋਂ ਜ਼ਿੰਦਾ ਬਚਣ ਵਾਲੀ ਵਾਇਲਟ ਜੈਸਪ ਦੀ ਹੈਰਾਨੀਜਨਕ ਕਹਾਣੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ

ਲੰਡਨ, 12 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮੁੰਦਰੀ ਸਫ਼ਰ ਦੇ ਇਤਿਹਾਸ ਵਿਚ ਵਾਇਲਟ ਜੈਸਪ ਦਾ ਨਾਂਅ ਇਕ ਅਜਿਹੀ ਬਹਾਦਰ ਔਰਤ ਵਜੋਂ ਦਰਜ ਹੈ, ਜਿਸ ਨੇ ਤਿੰਨ ਵੱਡੇ ਸਮੁੰਦਰੀ ਹਾਦਸਿਆਂ ਦਾ ਸਾਹਮਣਾ ਕੀਤਾ ਅਤੇ ਹਰ ਵਾਰ ਸੁਰੱਖਿਅਤ ਬਚ ਨਿਕਲੀ। ਵਾਇਲਟ ਜੈਸਪ ਸਮੁੰਦਰੀ ਜਹਾਜ਼ਾਂ ਵਿੱਚ ਸੇਵਾਵਾਂ ਨਿਭਾਉਂਦੀ ਸੀ।

Ad Position 21
No active advertisement
ਅਜੀਤ ਡੈਸਕ 13-11-2026
ਲੰਡਨ, 12 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮੁੰਦਰੀ ਸਫ਼ਰ ਦੇ ਇਤਿਹਾਸ ਵਿਚ ਵਾਇਲਟ ਜੈਸਪ ਦਾ ਨਾਂਅ ਇਕ ਅਜਿਹੀ ਬਹਾਦਰ ਔਰਤ ਵਜੋਂ ਦਰਜ ਹੈ, ਜਿਸ ਨੇ ਤਿੰਨ ਵੱਡੇ ਸਮੁੰਦਰੀ ਹਾਦਸਿਆਂ ਦਾ ਸਾਹਮਣਾ ਕੀਤਾ ਅਤੇ ਹਰ ਵਾਰ ਸੁਰੱਖਿਅਤ ਬਚ ਨਿਕਲੀ। ਵਾਇਲਟ ਜੈਸਪ ਸਮੁੰਦਰੀ ਜਹਾਜ਼ਾਂ ਵਿੱਚ ਸੇਵਾਵਾਂ ਨਿਭਾਉਂਦੀ ਸੀ। ਸਾਲ 1911 ਵਿੱਚ ਉਹ ਆਰ ਐੱਮ ਐੱਸ ਓਲੰਪਿਕ ਜਹਾਜ਼ ਵਿੱਚ ਸਵਾਰ ਸੀ, ਜਦੋਂ ਇਸ ਦੀ ਬਰਤਾਨਵੀ ਜੰਗੀ ਜਹਾਜ਼ ਐੱਚ ਐੱਮ ਐੱਸ ਹਾਕ ਨਾਲ ਟੱਕਰ ਹੋ ਗਈ। ਖੁਸ਼ਕਿਸਮਤੀ ਨਾਲ ਉਹ ਇਸ ਹਾਦਸੇ ਵਿੱਚ ਬਚ ਗਈ। ਇਸ ਤੋਂ ਅਗਲੇ ਸਾਲ, 1912 ਵਿੱਚ, ਉਹ ਦੁਨੀਆ ਦੇ ਪ੍ਰਸਿੱਧ ਸਮੁੰਦਰੀ ਜਹਾਜ਼ ਟਾਈਟੈਨਿਕ ਵਿੱਚ ਸਵਾਰ ਸੀ। ਜਦੋਂ ਟਾਈਟੈਨਿਕ ਬਰਫ਼ ਦੇ ਪਹਾੜ ਨਾਲ ਟਕਰਾ ਕੇ ਡੁੱਬ ਗਿਆ, ਤਾਂ ਵਾਇਲਟ ਜੈਸਪ ਉਨ੍ਹਾਂ ਖੁਸ਼ਕਿਸਮਤ ਯਾਤਰੀਆਂ ਅਤੇ ਕਰਮਚਾਰੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦੀ ਜਾਨ ਬਚ ਗਈ। ਸਾਲ 1916 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਹਸਪਤਾਲ ਜਹਾਜ਼ ਐੱਚ ਐੱਮ ਐੱਚ ਐੱਸ ਬ੍ਰਿਟੈਨਿਕ ਵਿੱਚ ਨਰਸ ਵਜੋਂ ਸੇਵਾ ਕਰ ਰਹੀ ਸੀ । ਇਹ ਜਹਾਜ਼ ਸਮੁੰਦਰ ਵਿੱਚ ਬਾਰੂਦੀ ਸੁਰੰਗ ਨਾਲ ਟਕਰਾ ਕੇ ਡੁੱਬ ਗਿਆ, ਪਰ ਵਾਇਲਟ ਇਸ ਹਾਦਸੇ ਵਿੱਚੋਂ ਵੀ ਜ਼ਿੰਦਾ ਬਚ ਨਿਕਲੀ। ਇਨ੍ਹਾਂ ਤਿੰਨ ਵੱਡੇ ਹਾਦਸਿਆਂ ਵਿੱਚੋਂ ਬਚਣ ਕਾਰਨ ਵਾਇਲਟ ਜੈਸਪ ਨੂੰ ‘ਮਿਸ ਅਨਸਿੰਕੇਬਲ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਵਾਇਲਟ ਜੈਸਪ ਦਾ 1971 ਵਿੱਚ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਸ ਦੀ ਅਸਾਧਾਰਨ ਜੀਵਨ ਕਹਾਣੀ ਅੱਜ ਵੀ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਓਲੰਪਿਕ ਖੇਡਾਂ : ਅੰਬੇਕਰ ਮੀਤੇਈ ਨੇ ਰਚਿਆ ਇਤਿਹਾਸ , ਭਾਰਤ ਨੂੰ ਮੁੱਕੇਬਾਜ਼ੀ ’ ਚ ਦਿਵਾਇਆ ਪਹਿਲਾ ਸੋਨ ਤਮਗਾ ਅਗਲੀ ਖ਼ਬਰ ਕੈਂਸਰ ਤੋਂ ਠੀਕ ਹੋਣ ਦੇ ਸਫ਼ਰ ਬਾਰੇ ਪ੍ਰਿੰਸੈੱਸ ਕੇਟ ਮਿਡਲਟਨ ਨੇ ਸਾਂਝੇ ਕੀਤੇ ਨਿੱਜੀ ਤਜਰਬੇ, ਕਿਹਾ, ਕੁਦਰਤ ਬਣੀ ਮੇਰਾ...
Ad Position 24