12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬ੍ਰਿਟਿਸ਼ ਕੋਲੰਬੀਆ ’ ਚ ਮਨਾਇਆ ‘ ਹਿੰਦੂ ਵਿਰਾਸਤੀ ਮਹੀਨਾ ’

ਐਬਟਸਫੋਰਡ, 12 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ‘ਹਿੰਦੂ ਵਿਰਾਸਤੀ ਮਹੀਨਾ’ ਮਨਾਇਆ ਗਿਆ। ਕੇ.

Ad Position 21
No active advertisement
ਅਜੀਤ ਡੈਸਕ 13-11-2026
ਐਬਟਸਫੋਰਡ, 12 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ‘ਹਿੰਦੂ ਵਿਰਾਸਤੀ ਮਹੀਨਾ’ ਮਨਾਇਆ ਗਿਆ। ਕੇ.ਵੀ.ਪੀ. ਹੈਰੀਟੇਜ ਦੇ ਕਮਲ ਸ਼ਰਮਾ ਵਲੋਂ ਹਿੰਦੂ ਵਿਰਾਸਤੀ ਮਹੀਨੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੇ ਮੁੱਖ ਮਹਿਮਾਨ ਭਾਰਤੀ ਕੌਂਸਲ ਜਨਰਲ ਮਸਕੂਈ ਰੁੰਗਸੁੰਗ ਸਨ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਇਕ ਬਹੁਸੱਭਿਅਕ ਅਤੇ ਬਹੁ ਭਾਸ਼ਾਈ ਲੋਕਾਂ ਦਾ ਸੂਬਾ ਹੈ, ਜਿੱਥੇ ਹਰ ਇਕ ਨੂੰ ਆਪਣਾ ਧਰਮ, ਸੱਭਿਆਚਾਰ, ਵਿਰਸਾ ਤੇ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਪੂਰਾ ਅਧਿਕਾਰ ਹੈ ਜੋ ਕਿ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਵਾਸਤੇ ਬਹੁਤ ਜ਼ਰੂਰੀ ਹੈ ਤੇ ਸੂਬੇ ਦੀ ਤਰੱਕੀ ਤੇ ਵਿਕਾਸ ਵਿਚ ਹਿੰਦੂ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਭਾਰਤੀ ਲੋਕ ਨਾਚ ਅਤੇ ਗਿੱਧਾ, ਭੰਗੜਾ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਇਸ ਮੌਕੇ ‘ਹਿੰਦੂ ਵਿਰਾਸਤੀ ਮਹੀਨੇ’ ਨੂੰ ਸਮਰਪਿਤ ਐਲਾਨਨਾਮਾ ਜਾਰੀ ਕੀਤਾ ਗਿਆ। ਪ੍ਰਬੰਧਕਾਂ ਵਲੋਂ ਰਿਚਮੰਡ ਦੇ ਪਹਿਲੇ ਪੰਜਾਬੀ ਪੁਲਿਸ ਮੁਖੀ ਦੇਵ ਚੌਹਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਅੰਮ੍ਰਿਤਸਰ ਦੀ ਜੰਮਪਲ ਉੱਘੀ ਚਿਤਰਕਾਰਾ ਗੌਰੀ ਮਹਿਤਾ ਵਲੋਂ ਅਯੁੱਧਿਆ ਰਾਮ ਮੰਦਰ ਦੀ ਤਸਵੀਰ ਨਾਲ ਬਣਾਇਆ ਸੋਵੀਨਾਰ ਕੌਂਸਲ ਜਨਰਲ ਮਸਕੂਈ ਰੁੰਗਸੁੰਗ ਨੂੰ ਭੇਟ ਕੀਤਾ ਗਿਆ। ਸਮਾਗਮ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁੱਖ ਮੰਤਰੀ ਉੱਜਲ ਦੁਸਾਂਝ, ਸਾਬਕਾ ਉਪ ਮੁੱਖ ਮੰਤਰੀ ਤੇ ਵਿਧਾਇਕਾ ਨਿੱਕੀ ਸ਼ਰਮਾ, ਵਿਧਾਇਕ ਰਾਜ ਚੌਹਾਨ, ਸਟੀਵ ਕੂਨਰ, ਦੀਪ ਸਿੰਘ ਸੰਧੂ, ਵਿਧਾਇਕਾ ਰੋਹਿਨੀ ਅਰੋੜਾ ਤੇ ਚਾਂਸਲਰ ਹੈਰੀ ਬੈਂਸ ਹਾਜ਼ਰ ਸਨ। ਕੈਨੇਡਾ ’ਚ ਨਵੰਬਰ ਨੂੰ ‘ਹਿੰਦੂ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਚਿੰਤਾਵਾਂ ਕਾਰਨ ਅਮਰੀਕੀ ਅੰਡਰ -17 ਫੁੱਟਬਾਲ ਟੀਮ ਵਿਸ਼ਵ ਕੱਪ ਤੋਂ ਹਟੀ ਅਗਲੀ ਖ਼ਬਰ ਮਿਸਿਸਿਪੀ ’ ਚ 152 ਸਾਲ ਬਾਅਦ ਸਿਆਹਫ਼ਾਮ ਆਗੂ ਨੇ ਜਿੱਤੀ ਸੈਨੇਟ ਸੀਟ , ਕੋਲਮ ਨੇ ਰਚਿਆ ਇਤਿਹਾਸ
Ad Position 24