27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅੰਡਰ-14 ਕਰਾਟੇ ਅੰਤਰਰਾਸ਼ਟਰੀ ਟੂਰਨਾਮੈਂਟ -ਅਹਿਮਦਗੜ੍ਹ ਦੀ ਪੁਸ਼ਤੀ ਤਾਇਲ ਨੇ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 03-09-2025

ਅਹਿਮਦਗੜ੍ਹ, 2 ਸਤੰਬਰ (ਸੁਖਜੀਤ ਸਿੰਘ ਖੇੜਾ)-ਅਹਿਮਦਗੜ੍ਹ ਦੇ ਤਾਇਲ ਪਰਿਵਾਰ ਦੀ ਹੋਣਹਾਰ ਬੇਟੀ ਪੁਸ਼ਤੀ ਤਾਇਲ (12 ਸਾਲ) ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਕਰਵਾਏ ਗਏ ਕਰਾਟੇ ਓਪਨ ਅੰਤਰਰਾਸ਼ਟਰੀ ਟੂਰਨਾਮੈਂਟ-2025 'ਚ ਸੋਨ ਤਗਮਾ ਜਿੱਤ ਕੇ ਪੂਰੇ ਹਰਿਆਣਾ, ਅਹਿਮਦਗੜ੍ਹ ਤੇ ਭਾਰਤ ਦਾ ਮਾਣ ਵਧਾਇਆ | 28 ਅਗਸਤ ਤੋਂ 31 ਅਗਸਤ ਤੱਕ ਚੱਲੇ ਇਸ ਵਿਸ਼ਵ ਟੂਰਨਾਮੈਂਟ 'ਚ ਪੁਸ਼ਤੀ ਨੂੰ ਭਾਰਤੀ ਟੀਮ 'ਚ ਚੁਣਿਆ ਗਿਆ ਸੀ | ਅਹਿਮਦਗੜ੍ਹ ਦੀ ਰਹਿਣ ਵਾਲੀ ਤੇ ਇਸ ਸਮੇਂ ਹਰਿਆਣਾ ਦੇ ਯਮੁਨਾਨਗਰ 'ਚ ਪੜ੍ਹ ਰਹੀ ਪੁਸ਼ਤੀ ਤਾਇਲ ਬੇਟੀ ਡਾ. ਕੁਸ਼ ਤਾਇਲ ਤੇ ਸਨੇਹ ਤਾਇਲ ਨੇ ਅੰਡਰ-14 ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਨੇ ਲਗਾਤਾਰ 8 ਮੈਚ ਜਿੱਤ ਕੇ 55 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ | ਇਸ ਪ੍ਰਾਪਤੀ 'ਤੇ ਕੋਚ ਅਦਿਤੀ ਰਘੂਵੰਸ਼ੀ ਨੇ ਕਿਹਾ ਕਿ ਪੁਸ਼ਤੀ ਤਾਇਲ ਨੇ ਸਖ਼ਤ ਮਿਹਨਤ ਅਤੇ ਲਗਨ ਦੇ ਜ਼ੋਰ 'ਤੇ ਇਹ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ | ਇਸ ਮੌਕੇ ਵਿਪਨ ਤਾਇਲ (ਟੀਟੂ), ਰਾਕੇਸ਼ ਜੋਸ਼ੀ, ਮਾਸਟਰ ਰਾਮ ਸਿੰਘ ਢਿੱਲੋਂ ਨੈਸ਼ਨਲ ਅਵਾਰਡੀ, ਹਰੀਸ਼ ਘਈ, ਤਾਇਲ ਪਰਿਵਾਰ ਤੇ ਹੋਰ ਸ਼ਹਿਰ ਵਾਸੀਆਂ ਨੇ ਪੁਸ਼ਤੀ ਤਾਇਲ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਿਸ਼ੇਲ ਸਟਾਰਕ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ <br/> ਅਗਲੀ ਖ਼ਬਰ ਬੀ.ਸੀ.ਸੀ.ਆਈ. ਨੇ ਟੀਮ ਇੰਡੀਆ ਦੇ ਟਾਈਟਲ ਸਪਾਂਸਰ ਲਈ ਬੋਲੀ ਮੰਗੀ <br/>
Ad Position 24