27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਿਸ਼ੇਲ ਸਟਾਰਕ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ <br/>

Ad Position 21
No active advertisement
ਅਜੀਤ ਡੈਸਕ 03-09-2025
ਬਿ੍ਸਬੇਨ, 2 ਸਤੰਬਰ (ਏਜੰਸੀ)-ਆਸਟ੍ਰੇਲੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੈਸਟ ਤੇ ਵਨਡੇ ਫਾਰਮੈਟਾਂ 'ਚ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ | ਆਸਟ੍ਰੇਲੀਆ ਦੇ ਮੁੱਖ ਤੇਜ਼ ਗੇਂਦਬਾਜ਼ ਤਿੱਕੜੀ (ਪੈਟ ਕਮਿੰਸ ਤੇ ਜੋਸ਼ ਹੇਜ਼ਲਵੁੱਡ ਦੇ ਨਾਲ) ਦੇ ਇਕ ਮਹੱਤਵਪੂਰਨ ਮੈਂਬਰ ਸਟਾਰਕ ਨੇ ਆਉਣ ਵਾਲੀਆਂ ਐਸ਼ੇਜ਼, ਭਾਰਤ 'ਚ ਟੈਸਟ ਸੀਰੀਜ਼ ਤੇ 2027 'ਚ ਵਨਡੇ ਵਿਸ਼ਵ ਕੱਪ ਤੇ ਆਈ.ਪੀ.ਐਲ. ਵਰਗੇ ਵੱਡੇ ਸਮਾਗਮਾਂ ਦੀ ਤਿਆਰੀ ਨੂੰ ਧਿਆਨ 'ਚ ਰੱਖਦੇ ਹੋਏ, ਖੇਡ ਦੇ ਸਭ ਤੋਂ ਛੋਟੇ ਅੰਤਰਰਾਸ਼ਟਰੀ ਫਾਰਮੈਟ ਤੋਂ ਆਪਣੀ ਸੰਨਿਆਸ ਦਾ ਐਲਾਨ ਕੀਤਾ | ਆਪਣੀ ਤੇਜ਼ ਰਫ਼ਤਾਰ ਸਵਿੰਗ, ਘਾਤਕ ਯਾਰਕਰ ਤੇ ਖਤਰਨਾਕ ਬਾਊਾਸਰਾਂ ਲਈ ਮਸ਼ਹੂਰ, ਸਟਾਰਕ ਨੇ 65 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 79 ਵਿਕਟਾਂ ਲਈਆਂ ਹਨ | ਉਹ ਐਡਮ ਜ਼ਾਂਪਾ (103 ਮੈਚਾਂ 'ਚ 130 ਵਿਕਟਾਂ) ਤੋਂ ਬਾਅਦ ਇਸ ਫਾਰਮੈਟ 'ਚ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਹੈ | ਪੈਂਤੀ ਸਾਲਾ ਸਟਾਰਕ ਨੇ 65 ਟੀ-20 ਮੈਚਾਂ 'ਚ 79 ਵਿਕਟਾਂ ਲਈਆਂ ਹਨ | ਉਸਨੇ ਕਿਹਾ ਕਿ ਟੈਸਟ ਕ੍ਰਿਕਟ ਉਸਦੀ ਤਰਜੀਹ ਹੈ ਤੇ ਉਸਨੂੰ ਅਗਲੇ 2 ਸਾਲਾਂ ਦੇ ਵਿਅਸਤ ਅੰਤਰਰਾਸ਼ਟਰੀ ਸ਼ਡਿਊਲ ਲਈ ਤਿਆਰ ਰਹਿਣਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ — ਏਸ਼ੀਆ ਹਾਕੀ ਕੱਪ 2025 —-ਸੁਪਰ 4 ਅੱਜ ਭਾਰਤੀ ਟੀਮ ਦੱਖਣੀ ਕੋਰੀਆ ਦਾ ਕਰੇਗੀ ਮੁਕਾਬਲਾ ਅਗਲੀ ਖ਼ਬਰ ਅੰਡਰ-14 ਕਰਾਟੇ ਅੰਤਰਰਾਸ਼ਟਰੀ ਟੂਰਨਾਮੈਂਟ -ਅਹਿਮਦਗੜ੍ਹ ਦੀ ਪੁਸ਼ਤੀ ਤਾਇਲ ਨੇ ਜਿੱਤਿਆ ਸੋਨ ਤਗਮਾ
Ad Position 24