27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

— ਏਸ਼ੀਆ ਹਾਕੀ ਕੱਪ 2025 —-ਸੁਪਰ 4 ਅੱਜ ਭਾਰਤੀ ਟੀਮ ਦੱਖਣੀ ਕੋਰੀਆ ਦਾ ਕਰੇਗੀ ਮੁਕਾਬਲਾ

Ad Position 21
No active advertisement
ਅਜੀਤ ਡੈਸਕ 03-09-2025
ਰਾਜਗੀਰ, 2 ਸਤੰਬਰ (ਪੀ.ਟੀ.ਆਈ.)-ਪੂਲ ਪੜਾਅ 'ਚ ਅਜੇਤੂ ਰਹਿਣ ਤੋਂ ਬਾਅਦ ਆਤਮਵਿਸ਼ਵਾਸੀ ਭਾਰਤੀ ਹਾਕੀ ਟੀਮ ਅੱਜ ਏਸ਼ੀਆ ਕੱਪ ਸੁਪਰ 4 ਪੜਾਅ ਦੇ ਮੈਚ 'ਚ 5 ਵਾਰ ਦੇ ਚੈਂਪੀਅਨ ਤੇ ਪਿਛਲੀ ਜੇਤੂ ਕੋਰੀਆ ਵਿਰੁੱਧ ਭਿੜੇਗੀ | ਭਾਰਤੀ ਟੀਮ ਪੂਲ 'ਏ' 'ਚ ਸਾਰੇ ਮੈਚ ਜਿੱਤ ਕੇ ਸੁਪਰ 4 'ਚ ਪਹੁੰਚ ਗਈ ਹੈ | ਇਸਨੇ ਚੀਨ ਨੂੰ 4-3, ਜਪਾਨ ਨੂੰ 3-2 ਤੇ ਕਜ਼ਾਖਸਤਾਨ ਨੂੰ 15-0 ਨਾਲ ਹਰਾਇਆ | ਚੀਨ ਤੇ ਜਪਾਨ ਵਿਰੁੱਧ ਅÏਸਤ ਪ੍ਰਦਰਸ਼ਨ ਤੋਂ ਬਾਅਦ, ਇਸਨੇ ਕਜ਼ਾਖਸਤਾਨ ਦੀ ਟੀਮ 'ਤੇ ਵੱਡੀ ਜਿੱਤ ਦਰਜ ਕੀਤੀ, ਜੋ ਟੂਰਨਾਮੈਂਟ 'ਚ ਦੂਜੀ ਵਾਰ ਖੇਡ ਰਹੀ ਸੀ | ਦੂਜੇ ਪਾਸੇ, ਕੋਰੀਆਈ ਟੀਮ ਆਪਣੇ ਸਭ ਤੋਂ ਵਧੀਆ ਫਾਰਮ 'ਚ ਨਹੀਂ ਹੈ | ਇਹ ਪੂਲ 'ਬੀ' 'ਚ ਮਲੇਸ਼ੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ ਅਤੇ ਮਲੇਸ਼ੀਆ ਨੇ ਇਸਨੂੰ 4-1 ਨਾਲ ਹਰਾਇਆ | ਭਾਰਤੀ ਟੀਮ ਨੇ ਸੋਮਵਾਰ ਨੂੰ ਹਰ ਖੇਤਰ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ | ਭਾਰਤ ਦੇ ਕੋਚ ਕ੍ਰੇਗ ਫੁਲਟਨ ਨੇ ਕਿਹਾ, ਸੁਪਰ 4 ਪੜਾਅ ਤੋਂ ਪਹਿਲਾਂ ਸਟ੍ਰਾਈਕਰਾਂ ਲਈ ਲੈਅ 'ਚ ਹੋਣਾ ਮਹੱਤਵਪੂਰਨ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਕ੍ਰਿਕਟਰ ਆਸਿਫ਼ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਅਗਲੀ ਖ਼ਬਰ ਮਿਸ਼ੇਲ ਸਟਾਰਕ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ <br/>
Ad Position 24