27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਾਕਿ ਕ੍ਰਿਕਟਰ ਆਸਿਫ਼ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Ad Position 21
No active advertisement
ਅਜੀਤ ਡੈਸਕ 03-09-2025
ਲਾਹੌਰ, 2 ਸਤੰਬਰ (ਪੀ.ਟੀ.ਆਈ.)-ਪਾਕਿਸਤਾਨ ਦੇ ਸੀਮਤ ਓਵਰਾਂ ਦੇ ਮੱਧਕ੍ਰਮ ਦੇ ਬੱਲੇਬਾਜ਼ ਆਸਿਫ਼ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ | ਫੈਸਲਾਬਾਦ ਦੇ 33 ਸਾਲਾ ਖਿਡਾਰੀ ਨੇ 2021 ਤੇ 2022 'ਚ ਟੀ-20 ਅੰਤਰਰਾਸ਼ਟਰੀ ਵਿਸ਼ਵ ਕੱਪ ਤੇ 2019 'ਚ ਇੰਗਲੈਂਡ 'ਚ ਹੋਏ ਪੁਰਸ਼ ਇਕ ਰੋਜ਼ਾ ਵਿਸ਼ਵ ਕੱਪ 'ਚ ਵੀ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ | ਉਸਨੇ ਪਾਕਿਸਤਾਨ ਦੀ ਜਰਸੀ ਪਹਿਨਣ ਨੂੰ ਆਪਣੇ ਪੇਸ਼ੇਵਰ ਕਰੀਅਰ ਦਾ ਸਭ ਤੋਂ ਮਾਣਮੱਤਾ ਅਧਿਆਇ ਦੱਸਿਆ | ਹਾਲਾਂਕਿ, ਆਸਿਫ਼ ਨੇ ਕਿਹਾ ਕਿ ਉਹ ਦੁਨੀਆ ਭਰ 'ਚ ਘਰੇਲੂ ਤੇ ਫਰੈਂਚਾਇਜ਼ੀ ਲੀਗ ਕ੍ਰਿਕਟ ਖੇਡਣਾ ਜਾਰੀ ਰੱਖੇਗਾ | ਸੱਜੇ ਹੱਥ ਦੇ ਬੱਲੇਬਾਜ਼ ਨੇ ਪਾਕਿਸਤਾਨ ਲਈ 21 ਇਕ ਰੋਜ਼ਾ ਤੇ 58 ਟੀ-20 ਮੈਚ ਖੇਡੇ ਹਨ, ਜਿਸ 'ਚ ਤਿੰਨ ਅਰਧ-ਸੈਂਕੜਿਆਂ ਦੀ ਮਦਦ ਨਾਲ 959 ਦੌੜਾਂ ਬਣਾਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੁਨੋਵਾਲ ਖਸਤਾ ਹਾਲ ਦੀ ਸੜਕ ਤੋਂ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ — ਏਸ਼ੀਆ ਹਾਕੀ ਕੱਪ 2025 —-ਸੁਪਰ 4 ਅੱਜ ਭਾਰਤੀ ਟੀਮ ਦੱਖਣੀ ਕੋਰੀਆ ਦਾ ਕਰੇਗੀ ਮੁਕਾਬਲਾ
Ad Position 24