ਜੰਡਿਆਲਾ ਗੁਰੂ, 2 ਸਤੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗੁਨੋਵਾਲ ਦੀ ਸੜਕ ਬਹੁਤ ਹੀ ਖਰਾਬ ਹਾਲਤ ਵਿਚ ਹੈ | ਇਹ ਸੜਕ ਤਾਰਾਗੜ੍ਹ, ਗੋਰੇਵਾਲ, ਤਿੰਮੋਵਾਲ, ਧਾਰੜ ਸਮੇਤ ਕਈ ਪਿੰਡਾਂ ਨੂੰ ਜੀ. ਟੀ. ਰੋਡ ਨਾਲ ਜੋੜਦੀ ਹੈ | ਇਸ ਸੜਕ 'ਤੇ ਥਾਂ-ਥਾਂ 'ਤੇ ਟੋਏ ਪਏ ਹਨ ਤੇ ਗੱੁਜਰਾਂ ਦੇ ਡੰਗਰਾਂ ਵਲੋਂ ਟੋਏ, ਖੱਡੇ, ਪਾਈ ਗਈ ਗੰਦਗੀ ਕਾਰਨ ਆਵਾਜਾਈ ਮੁਸ਼ਕਿਲ ਹੋ ਚੁੱਕੀ ਹੈ | ਸੜਕ ਦੇ ਕਿਨਾਰਿਆਂ 'ਤੇ ਗੋਹਿਆਂ ਦੇ ਡੇਰ ਵੀ ਲੱਗੇ ਹੋਏ ਹਨ, ਜਿਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ | ਜੰਡਿਆਲਾ ਗੁਰੂ ਨਗਰ ਕੌਂਸਲ ਵਲੋਂ ਇਸ ਵੱਲ ਧਿਆਨ ਨਾ ਦੇਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੈ |