ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਇੰਡੀਅਨ ਗੋਲਫ ਪ੍ਰੀਮੀਅਰ ਲੀਗ (ਆਈ.ਜੀ.ਪੀ.ਐਲ.) ਨੇ ਵੀਰਵਾਰ ਨੂੰ 10 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਪਣੇ ਪਹਿਲੇ ਦੌਰੇ ਦੇ ਸ਼ਡਿਊਲ ਦਾ ਐਲਾਨ ਕੀਤਾ | ਆਈ. ਜੀ. ਪੀ. ਐਲ. ਦੇ ਸਹਿ-ਮਾਲਕ ਤੇ ਬ੍ਰਾਂਡ ਅੰਬੈਸਡਰ ਯੁਵਰਾਜ ਸਿੰਘ ਨੇ ਗੋਲਫ 'ਤੇ ਟੂਰ ਦੇ ਸੰਭਾਵੀ ਪ੍ਰਭਾਵ ਦੀ ਤੁਲਨਾ ਆਈ.ਪੀ.ਐਲ. ਦੇ ਕ੍ਰਿਕਟ 'ਤੇ ਪ੍ਰਭਾਵ ਨਾਲ ਕੀਤੀ | ਇੰਡੀਅਨ ਗੋਲਫ ਯੂਨੀਅਨ (ਆਈ.ਜੀ.ਯੂ.) ਤੇ ਮਹਿਲਾ ਗੋਲਫ ਐਸੋਸੀਏਸ਼ਨ ਆਫ ਇੰਡੀਆ (ਡਬਲਯੂ.ਜੀ.ਏ.ਆਈ.) ਨਾਲ ਸਾਂਝੇਦਾਰੀ 'ਚ ਆਈ.ਜੀ.ਪੀ.ਐਲ. ਟੂਰ 'ਚ 10 ਈਵੈਂਟਾਂ ਦਾ ਕੈਲੰਡਰ ਹੋਵੇਗਾ, ਜਿਸਦੀ ਸ਼ੁਰੂਆਤ 10-12 ਸਤੰਬਰ ਤੱਕ ਚੰਡੀਗੜ੍ਹ ਗੋਲਫ ਕਲੱਬ 'ਚ ਪਹਿਲੇ ਟੂਰਨਾਮੈਂਟ ਨਾਲ ਹੋਵੇਗੀ | ਹਿਲੇ ਸਾਲ, 48 ਪੇਸ਼ੇਵਰ ਹਿੱਸਾ ਲੈਣਗੇ - 36 ਪੁਰਸ਼ ਤੇ 12 ਅÏਰਤਾਂ - ਕੁਝ ਸ਼Ïਕੀਆ ਖਿਡਾਰੀਆਂ ਦੇ ਨਾਲ, ਭਾਗੀਦਾਰਾਂ ਦੀ ਕੁੱਲ ਗਿਣਤੀ 54 ਹੋ ਜਾਵੇਗੀ | ਭਾਰਤ ਦੇ ਸਾਬਕਾ ਆਲਰਾਊਾਡਰ ਯੁਵਰਾਜ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਆਈ.ਜੀ.ਪੀ.ਐਲ. ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ 'ਚ ਗੋਲਫ ਨੂੰ ਵਧਣ ਦੀ ਲੋੜ ਹੈ | ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣਨਾ ਚਾਹੀਦਾ ਹੈ | ਆਈ.ਜੀ.ਪੀ.ਐਲ. ਉਨ੍ਹਾਂ ਨੂੰ ਨਿਡਰਤਾ ਨਾਲ ਦੁਨੀਆ ਦੇ ਸਭ ਤੋਂ ਵਧੀਆ ਬਣਨ ਦਾ ਮÏਕਾ ਦੇਵੇਗਾ |
ਖੇਡ ਸੰਸਾਰ
Free
10 ਸਤੰਬਰ ਤੋਂ ਸ਼ੁਰੂ ਹੋ ਰਿਹਾ ਪਹਿਲਾ ਆਈ.ਜੀ.ਪੀ.ਐਲ. ਗੋਲਫ ਦੌਰਾ <br/>
ਅਜੀਤ ਡੈਸਕ
05-09-2025