ਦੁਬਈ, 23 ਸਤੰਬਰ (ਪੀ.ਟੀ.ਆਈ.)-ਏਸ਼ੀਆ ਕੱਪ 2025 ਦੇ ਤੀਜੇ ਸੁਪਰ 4 ਮੈਚ 'ਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ | ਇਥੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਸ੍ਰੀਲੰਕਾ ਨੇ 20 ਓਵਰਾਂ 'ਚ 8 ਵਿਕਟਾਂ 'ਤੇ 133 ਦÏੜਾਂ ਬਣਾਈਆਂ | 58 ਦੌੜਾਂ 'ਤੇ ਸ੍ਰੀਲੰਕਾ ਦੀ ਅੱਧੀ ਟੀਮ ਪਵੇਲਿਅਨ ਪਰਤ ਗਈ | ਅਜਿਹੇ ਔਖੇ ਸਮੇਂ 'ਚ ਕਾਮਿੰਦੂ ਮੈਂਡਿਸ 44 ਗੇਂਦਾਂ 'ਤੇ 50 ਦÏੜਾਂ ਬਣਾਉਣ 'ਚ ਕਮਾਯਾਬ ਰਹੇ | ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 3 ਵਿਕਟਾਂ ਲਈਆਂ, ਜਦਕਿ ਹਾਰਿਸ ਰਉਫ ਤੇ ਹੁਸੈਨ ਤਲਤ ਨੇ 2-2 ਵਿਕਟਾਂ ਲਈਆਂ ਤੇ ਅਬਰਾਰ ਅਹਿਮਦ ਨੇ ਇਕ ਵਿਕਟ ਲਈ | ਜਿੱਤ ਲਈ 134 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਲਈ ਮੈਦਾਨ 'ਤੇ ਉਤਰੀ ਪਾਕਿਸਤਾਨ ਦੀ ਟੀਮ ਲਈ ਵੀ ਕੋਈ ਸੌਖ ਨਜ਼ਰ ਨਹੀਂ ਆਈ | ਪਾਕਿ ਨੇ ਵੀ 57 ਦੌੜਾਂ 'ਤੇ 4 ਵਿਕਟਾਂ ਗਵਾਂ ਲਈਆਂ ਸਨ | ਟੀਮ ਨੇ 45 ਦੌੜਾਂ 'ਤੇ ਪਹਿਲੀ ਵਿਕਟ ਗਵਾਈ ਤੇ ਬਾਅਦ 'ਚ ਅਗਲੀਆਂ 12 ਦੌੜਾਂ ਦਰਿਮਆਨ ਟੀਮ ਨੇ ਕੁੱਲ 4 ਵਿਕਟਾਂ ਗਵਾ ਲਈਆਂ | ਹਾਲਾਂਕਿ, ਹਸਨ ਨਵਾਜ਼ ਤੇ ਹੁਸੈਨ ਤਲਤ ਨੇ ਮੌਕੇ 'ਤੇ ਪਾਕਿ ਦੀ ਪਾਰੀ ਨੂੰ ਸੰਭਾਲਦੇ ਹੋਏ ਆਪਣੀ ਟੀਮ ਨੂੰ ਜਿੱਤ ਦੀ ਦਿਸ਼ਾ ਵੱਲ ਵਧਾਇਆ | ਨਵਾਜ਼ ਨੇ ਨਾਬਾਦ 24 ਗੇਂਦਾਂ 'ਤੇ 38 ਦੌੜਾਂ ਬਣਾਈਆਂ ਤੇ ਤਲਤ ਨੇ ਨਾਬਾਦ 30 ਗੇਂਦਾਂ 'ਤੇ 32 ਦੌੜਾਂ ਬਣਾਈਆਂ | ਇਸ ਤਰ੍ਹਾਂ ਕੁੱਲ 12 ਗੇਂਦਾਂ ਰਹਿੰਦਿਆਂ ਪਾਕਿਸਤਾਨ ਨੇ ਸ੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ | 24 ਸਤੰਬਰ ਨੂੰ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ |
ਖੇਡ ਸੰਸਾਰ
Free
ਪਾਕਿਸਤਾਨ ਨੇ ਸ੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ ਭਾਰਤ-ਬੰਗਲਾਦੇਸ਼ ਵਿਚਕਾਰ ਮੁਕਾਬਲਾ ਅੱਜ <br/>
ਅਜੀਤ ਡੈਸਕ
24-09-2025