14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਰਤ ਨੇ 6ਵੀਂ ਵਾਰ ਜਿੱਤਿਆ ਖ਼ਿਤਾਬ

ਮੋਕੀ (ਚੀਨ), 13 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮੋਕੀ (ਚੀਨ), 13 ਸਤੰਬਰ (ਪੀ. ਟੀ. ਆਈ.)-ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਲਗਤਾਰ 6ਵੀਂ ਵਾਰ ਏ.ਐਚ.ਐਫ. ਜੂਨੀਅਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂਅ ਕਰਦਿਆਂ ਜੂਨੀਅਰ ਹਾਕੀ ਵਿਸ਼ਵ ਕੱਪ ਲਈ ਵੀ ਜਗ੍ਹਾ ਪੱਕੀ ਕਰ ਲਈ ਹੈ।ਕਪਤਾਨ ਅਨਮੋਲ ਇੱਕਾ (13ਵੇਂ ਮਿੰਟ) ਅਤੇ ਅਜੀਤ ਯਾਦਵ (9ਵੇਂ ਮਿੰਟ) ਨੇ ਪਹਿਲੇ ਕੁਆਰਟਰ ਵਿਚ ਗੋਲ ਦਾਗੇ, ਜਦੋਂਕਿ ਦੂਜੇ ਕੁਆਰਟਰ ਵਿਚ ਪ੍ਰਭਦੀਪ ਸਿੰਘ (21ਵੇਂ ਮਿੰਟ) ਨੇ ਟੀਮ ਦੇ ਸਕੋਰ ਵਿਚ ਇਕ ਹੋਰ ਗੋਲ ਦਾ ਵਾਧਾ ਕਰਦਿਆਂ ਸਕੋਰ 3-0 ਕਰ ਦਿੱਤਾ।ਆਸ਼ੂ ਮੌਰਿਆ ਨੇ 50ਵੇਂ ਮਿੰਟ ਵਿਚ ਗੋਲ ਕਰਕੇ ਜਿੱਤ ’ਤੇ ਮੋਹਰ ਲਗਾ ਦਿੱਤੀ। ਕਪਤਾਨ ਲੀ ਮਿਨਹਯੋਕ (54ਵੇਂ ਮਿੰਟ) ਨੇ ਦੱਖਣੀ ਕੋਰੀਆ ਇਕਮਾਤਰ ਗੋਲ ਕੀਤਾ।ਭਾਰਤੀ ਟੀਮ ਨੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ 17 ਗੋਲ ਕੀਤੇ, ਜਦੋਂਕਿ ਗੋਲਕੀਪਰ ਵਿਵੇਕ ਕਾਲਰਾ ਨੂੰ ਵੀ ਟੂਰਨਾਮੈਂਟ ਦਾ ਸਰਬੋਤਮ ਗੋਲਕਪੀਰ ਐਲਾਨਿਆ ਗਿਆ। ਹਾਕੀ ਇੰਡੀਆ ਵਲੋਂ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੇ ਹਰੇਕ ਖਿਡਾਰੀ ਨੂੰ 3-3 ਲੱਖ ਰੁਪਏ, ਜਦੋਂਕਿ ਸਹਾਇਕ ਸਟਾਫ਼ ਦੇ ਹਰੇਕ ਮੈਂਬਰ ਲਈ 1.5-1.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜੂਨੀਅਰ ਹਾਕੀ ਟੀਮਾਂ ਨੂੰ ਏਸ਼ੀਆ ਕੱਪ ਜਿੱਤਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਪ੍ਰਤਿਭਾ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਏਸ਼ੀਆ ਕੱਪ-ਭਾਰਤ ਬਣਿਆ ਚੈਂਪੀਅਨ ਅਗਲੀ ਖ਼ਬਰ ਭਾਰਤ ਨੇ ਅਫ਼ਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਭਿਸ਼ੇਕ-ਈਸ਼ਾਨ ਵਲੋਂ ਅਫ਼ਗਾਨ ਟੀਮ ਖ਼ਿਲਾਫ਼ ਸਭ ਤੋਂ ਤੇਜ਼ ਸੈਂਕੜੇ ਵ...
Ad Position 24