14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅੰਮ੍ਰਿਤਸਰ ਬਣਿਆ ਚੈਂਪੀਅਨ

ਐਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਐਸ. ਏ. ਐੱਸ. ਨਗਰ, 13 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਦੇਰ ਸ਼ਾਮ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਸਹਿਜ ਧਵਨ ਦੀਆਂ ਅਜੇਤੂ 63 ਦੌੜਾਂ ਤੇ ਮਯੰਕ ਮਾਰਕੰਡੇ ਦੀਆਂ 3 ਵਿਕਟਾਂ ਸਦਕਾ ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪਹਿਲਾ ਬੱਲੇਬਾਜ਼ੀ ਕਰਨ ਉਤਰੀ ਲੁਧਿਆਣਾ ਲਾਇਨਜ਼ ਨੂੰ ਅੰਮ੍ਰਿਤਸਰ ਸੂਰਮਾਜ਼ ਦੇ ਗੇਂਦਬਾਜ਼ਾਂ ਨੇ 20 ਓਵਰਾਂ ਵਿਚ 142 ਦੌੜਾਂ ’ਤੇ ਆਲ ਆਊਟ ਕਰ ਦਿੱਤਾ। 143 ਦੌੜਾਂ ਦੇ ਦਿੱਤੇ ਟੀਚੇ ਦਾ ਪਿਛਾ ਕਰਦਿਆ ਅੰਮ੍ਰਿਤਸਰ ਨੇ 16.4 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਤੇ 144 ਬਣਾ ਕੇ 8 ਓਵਰਾਂ ਨਾਲ ਸ਼ਾਨਦਾਰ ਜਿੱਤ ਹਾਸਿਲ ਕੀਤੀ। ਅੰਮ੍ਰਿਤਸਰ ਦੇ ਗੇਂਦਬਾਜ਼ਾਂ ਸਾਹਮਣੇ ਲੁਧਿਆਣਾ ਦੇ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੇ, ਜਿਸ ਸਦਕਾ ਲੁਧਿਆਣਾ ਦੇ ਕਪਤਾਨ ਸਲਿਲ ਅਰੋੜਾ, ਅਭਿਜੀਤ ਗਰਗ ਅਤੇ ਕ੍ਰਿਸ਼ ਭਗਤ ਵਰਗੇ ਮੁੱਖ ਬੱਲੇਬਾਜ਼ਾਂ ਦੇ ਆਊਟ ਹੋਣ ਕਾਰਨ ਇਕ ਸਮੇਂ 7 ਬੱਲੇਬਾਜ਼ 86 ਦੌੜਾਂ ਦੇ ਸਕੋਰ ’ਤੇ ਪਵੇਲੀਅਨ ਪਰਤ ਚੁੱਕੇ ਸਨ। ਹਰੀਸ਼ ਕੁਮਾਰ ਨੇ ਸਾਹਿਲ ਭਾਸਕਰ ਨਾਲ ਆਖ਼ਰੀ ਵਿਕਟ ਲਈ 26 ਦੌੜਾਂ ਦੀ ਸਾਂਝੇਦਾਰੀ ਕੀਤੀ। ਅੰਮ੍ਰਿਤਸਰ ਦੇ ਮਯੰਕ ਮਾਰਕੰਡੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅੰਮ੍ਰਿਤਸਰ ਵਲੋਂ ਟੀਚੇ ਦਾ ਪਿੱਛਾ ਕਰਦਿਆਂ ਸਹਿਜ ਧਵਨ ਤੇ ਨਮਨ ਧੀਰ ਨੇ ਦੂਜੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਨਮਨ ਧੀਰ 12 ਗੇਂਦਾਂ ਵਿਚ 29 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਸਹਿਜ ਧਵਨ ਤੇ ਰਾਹੁਲ ਕੁਮਾਰ ਨਾਲ ਵੀ 73 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਸਹਿਜ ਧਵਨ ਨੇ 53 ਗੇਂਦਾਂ ਵਿਚ 7 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾਈਆ, ਜਦਕਿ ਰਾਹੁਲ ਕੁਮਾਰ ਨੇ 30 ਗੇਂਦਾਂ ਵਿਚ 42 ਦੌੜਾਂ ਬਣਾ ਕੇ ਅਜੇਤੂ ਰਹੇ।
Ad Position 22
No active advertisement
ਪਿਛਲੀ ਖ਼ਬਰ ਰਿਬਾਕੀਨਾ ਯੂ.ਐਸ. ਓਪਨ ਦੀ ਨਵੀਂ ਚੈਂਪੀਅਨ ਅਗਲੀ ਖ਼ਬਰ ਮਹਿਲਾ ਏਸ਼ੀਆ ਕੱਪ-ਭਾਰਤ ਬਣਿਆ ਚੈਂਪੀਅਨ
Ad Position 24