13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜੇਕਰ ਭਾਰਤ ’ਚ ਹੁੰਦਾ ਤਾਂ ਬਿਹਤਰ ਹੁੰਦਾ ਕਰੀਅਰ-ਮਹਿੰਦਰਪਾਲ ਸਿੰਘ

ਸੁਰਿੰਦਰ ਕੋਛੜ ਅੰਮ੍ਰਿਤਸਰ, 12 ਸਤੰਬਰ -ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ’ਚ ਜਨਮੇ ਪਹਿਲੇ ਸਿੱਖ ਕ੍ਰਿਕਟਰ ਅਤੇ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਹ ਭਾਰਤ ’ਚ ਹੁੰਦਾ ਤਾਂ ਉਸ ਦਾ ਕਰੀਅਰ ਬਿਹਤਰ ਹੋਣਾ ਸੀ ਅਤੇ ਉਸ ਨੂੰ ਵੱਡੀ ਸਫ਼ਲਤਾ ਮਿਲਣੀ ਸੀ। ਇਕ ਇੰਟਰਵਿਊ ’ਚ ਵਿਸ਼ੇਸ਼ ਗੱਲਬਾਤ ਦੌਰਾਨ ਉਸ ਨੇ ਸਪਸ਼ਟ ਕੀਤਾ ਕਿ ਪਾਕਿ ਕ੍ਰਿਕਟ ’ਚ ਖਿਡਾਰੀਆਂ ਦੀ ਚੋਣ ਵੇਲੇ 50 ਫ਼ੀਸਦੀ ਸਿਫ਼ਾਰਸ਼ ਚਲਦੀ ਹੈ, 30 ਫ਼ੀਸਦੀ ਰਿਸ਼ਵਤ ਅਤੇ ਬਾਕੀ 20 ਫ਼ੀਸਦੀ ਖਿਡਾਰੀ ਦੀ ਕਾਬਲੀਅਤ ’ਤੇ ਨਿਰਭਰ ਕਰਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਸੁਰਿੰਦਰ ਕੋਛੜ
ਅੰਮ੍ਰਿਤਸਰ, 12 ਸਤੰਬਰ -ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ’ਚ ਜਨਮੇ ਪਹਿਲੇ ਸਿੱਖ ਕ੍ਰਿਕਟਰ ਅਤੇ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਹ ਭਾਰਤ ’ਚ ਹੁੰਦਾ ਤਾਂ ਉਸ ਦਾ ਕਰੀਅਰ ਬਿਹਤਰ ਹੋਣਾ ਸੀ ਅਤੇ ਉਸ ਨੂੰ ਵੱਡੀ ਸਫ਼ਲਤਾ ਮਿਲਣੀ ਸੀ। ਇਕ ਇੰਟਰਵਿਊ ’ਚ ਵਿਸ਼ੇਸ਼ ਗੱਲਬਾਤ ਦੌਰਾਨ ਉਸ ਨੇ ਸਪਸ਼ਟ ਕੀਤਾ ਕਿ ਪਾਕਿ ਕ੍ਰਿਕਟ ’ਚ ਖਿਡਾਰੀਆਂ ਦੀ ਚੋਣ ਵੇਲੇ 50 ਫ਼ੀਸਦੀ ਸਿਫ਼ਾਰਸ਼ ਚਲਦੀ ਹੈ, 30 ਫ਼ੀਸਦੀ ਰਿਸ਼ਵਤ ਅਤੇ ਬਾਕੀ 20 ਫ਼ੀਸਦੀ ਖਿਡਾਰੀ ਦੀ ਕਾਬਲੀਅਤ ’ਤੇ ਨਿਰਭਰ ਕਰਦਾ ਹੈ। ਉਸ ਨੇ ਕਿਹਾ ਕਿ ਪਾਕਿ ’ਚ ਰਹਿੰਦੇ ਜ਼ਿਆਦਾਤਰ ਘੱਟ-ਗਿਣਤੀ ਭਾਈਚਾਰੇ ਕੋਲ ਫ਼ੌਜ ਦੇ ਆਲਾ ਅਧਿਕਾਰੀਆਂ ਜਾਂ ਸਿਆਸਤਦਾਨਾਂ ਦੀ ਸਿਫ਼ਾਰਸ਼ ਅਤੇ ਰਿਸ਼ਵਤ ਦੇਣ ਲਈ ਵੱਡੀ ਰਕਮ ਨਾ ਹੋਣ ਕਰਕੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਮਹਿੰਦਰਪਾਲ ਸਿੰਘ ਨੇ ਇਹ ਵੀ ਕਿਹਾ ਕਿ ਤੇਜ਼ ਗੇਂਦਬਾਜ਼ ਹੋਣ ਕਰਕੇ ਵੀ ਜੇਕਰ ਉਹ ਭਾਰਤ ’ਚ ਹੁੰਦਾ ਤਾਂ ਉਸ ਦਾ ਭਵਿੱਖ ਬਿਹਤਰ ਬਣ ਸਕਦਾ ਸੀ।ਪਾਕਿਸਤਾਨ ਦੀਆਂ ਸਕੂਲੀ ਇਤਿਹਾਸ ਦੀਆਂ ਅਤੇ ਹੋਰਨਾ ਕਿਤਾਬਾਂ ’ਚ ਪੜ੍ਹਾਏ ਜਾਣ ਵਾਲੇ ਸਿੱਖ ਇਤਿਹਾਸ ’ਤੇ ਟਿੱਪਣੀ ਕਰਦਿਆਂ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪਾਕਿ ’ਚ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਸਿੱਖ ਇਤਿਹਾਸ ਅਤੇ ਖ਼ਾਸ ਤੌਰ ’ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਗਲਤ ਪੜ੍ਹਾਇਆ ਜਾ ਰਿਹਾ ਹੈ। ਉਸ ਨੇ ਇਕ ਹੋਰ ਮਹੱਤਵਪੂਰਨ ਖ਼ੁਲਾਸਾ ਕਰਦਿਆਂ ਕਿਹਾ ਕਿ ਪਾਕਿ ’ਚ ਪਿਛਲੇ 10-15 ਸਾਲਾਂ ਤੋਂ ਬਹੁਤ ਸਾਰੇ ਗੈਰ-ਸਿੱਖ ਗਾਇਕ, ਟਿਕ-ਟਾਕਰ ਅਤੇ ਯੂ-ਟਿਊਬਰ ਸਿਰਾਂ ’ਤੇ ਪਗੜੀਆਂ ਸਜਾ ਕੇ ਖ਼ੁਦ ਨੂੰ ਸਿੱਖੀ ਰੂਪ ’ਚ ਪੇਸ਼ ਕਰਕੇ ਸਿੱਖੀ ਦੇ ਅਸਲ ਕਿਰਦਾਰ ਨੂੰ ਵੱਡੀ ਢਾਹ ਲਗਾ ਰਹੇ ਹਨ। ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪਾਕਿ ’ਚ ਕੁਝ ਗੈਰ-ਸਿੱਖਾਂ ਵਲੋਂ ਧੋਖਾ ਦੇਣ ਦੀ ਨਿਯਤ ਅਤੇ ਝੂਠੀ ਸ਼ੌਹਰਤ ਲਈ ਸਿਰਾਂ ’ਤੇ ਪਗੜੀਆਂ ਬੰਨ੍ਹ ਕੇ ਖ਼ੁਦ ਨੂੰ ਸਿੱਖੀ ਰੂਪ ’ਚ ਪੇਸ਼ ਕਰਨ ਦਾ ਇਕ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪਾਕਿਸਤਾਨ ਸਮੇਤ ਹੋਰਨਾਂ ਮੁਲਕਾਂ ’ਚ ਪਾਕਿ ਦੇ ਸਿੱਖ ਭਾਈਚਾਰੇ ਦਾ ਅਕਸ ਖ਼ਰਾਬ ਹੋ ਰਿਹਾ ਹੈ। ਉਸ ਨੇ ਗੱਲਬਾਤ ਦੌਰਾਨ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੇਕਰ ਚੜ੍ਹਦਾ ਅਤੇ ਲਹਿੰਦਾ ਪੰਜਾਬ ਇਕੱਠੇ ਹੋ ਜਾਣ ਤਾਂ ਪੰਜਾਬੀ ਪੂਰੀ ਦੁਨੀਆ ’ਤੇ ਰਾਜ ਕਰਨ ਦੀ ਕਾਬਲੀਅਤ ਰੱਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੁਪ੍ਰੀਆ ਦੀ ਹੈਟ੍ਰਿਕ ਨਾਲ ਭਾਰਤ ਫਾਈਨਲ ’ਚ ਅਗਲੀ ਖ਼ਬਰ ਵਰਲਡ ਸਿੱਖ ਪਾਰਲੀਮੈਂਟ ਵਲੋਂ 9/11 ਹਮਲੇ ’ਚ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ
Ad Position 24