10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤ, ਪਾਕਿਸਤਾਨ ਨੂੰ 19-0 ਨਾਲ ਦਰੜ ਕੇ ਸੈਮੀਫਾਈਨਲ ਵਿਚ

ਮੋਕੀ (ਚੀਨ), 10 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੋਕੀ (ਚੀਨ), 10 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਚੀਨ ਦੇ ਮੋਕੀ ’ਚ ਚਲ ਰਹੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੇ ਕੁਆਰਟਰ ਫਾਈਨਲ ਵਿਚ ਪਾਕਿਸਤਾਨ ਨੂੰ 19-0 ਨਾਲ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੂਜਾ ਸਾਹੂ ਨੇ 7ਵੇਂ ਮਿੰਟ ਵਿਚ ਭਾਰਤ ਲਈ ਪਹਿਲਾ ਗੋਲ ਦਾਗਿਆ। ਇਸ ਤੋਂ ਬਾਅਦ ਨਿਯਮਤ ਗੋਲ ਹੁੰਦੇ ਰਹੇ ਅਤੇ ਮੌਜੂਦਾ ਚੈਂਪੀਅਨ ਭਾਰਤ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਬੇਵੱਸ ਕਰੀ ਰੱਖਿਆ। ਭਾਰਤ ਅੱਧੇ ਸਮੇਂ ਤੱਕ 10 ਗੋਲ ਕਰ ਚੁੱਕਾ ਸੀ, ਜਿਸ ’ਚ ਸਾਨਿਕਾ ਮਾਨੇ ਨੇ ਦੋ ਗੋਲ ਵੀ ਸ਼ਾਮਿਲ ਸਨ, ਜਦੋਂਕਿ ਪਾਕਿਸਤਾਨ ਦੀ ਸਕੋਰ ਸ਼ੀਟ ਪੂਰੀ ਤਰ੍ਹਾਂ ਸਾਫ਼ ਸੀ।ਖੇਡ ਦੁਬਾਰਾ ਸ਼ੁਰੂ ਹੋਣ ’ਤੇ 9 ਹੋਰ ਗੋਲ ਹੋਏ, ਜਿਨ੍ਹਾਂ ’ਚ ਪੂਜਾ ਮਲਿਕ ਦੀ ਹੈਟ੍ਰਿਕ ਅਤੇ ਸੁਪ੍ਰੀਆ ਤੇ ਪੂਰਨਿਮਾ ਯਾਦਵ ਦੇ ਦੋ-ਦੋ ਗੋਲ ਵੀ ਸ਼ਾਮਿਲ ਸਨ। ਦੂਜੇ ਪਾਸੇ, ਪਾਕਿਸਤਾਨ ਕੋਲ ਭਾਰਤ ਦੇ ਲਗਾਤਾਰ ਹਮਲਿਆਂ ਦਾ ਕੋਈ ਜਵਾਬ ਨਹੀਂ ਸੀ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਨਜ਼ਰਾਂ ਮਹਿਲਾ ਜੂਨੀਅਰ ਏਸ਼ੀਆ ਕੱਪ ਖ਼ਿਤਾਬ ਦੀ ਹੈਟ੍ਰਿਕ ’ਤੇ ਹੈ।ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2023 ਅਤੇ 2024 ਵਿਚ ਖ਼ਿਤਾਬ ਆਪਣੇ ਨਾਂਅ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇਸ਼ ਅਤੇ ਅਥਲੀਟਾਂ ਦੇ ਹਿਤਾਂ ਲਈ ਦਿਸ਼ਾ-ਨਿਰਦੇਸ਼ ਬਣਾਏ-ਦਿੱਲੀ ਹਾਈ ਕੋਰਟ ਅਗਲੀ ਖ਼ਬਰ ਭਾਰਤ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ਵਿਚ
Ad Position 24