11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅੰਮ੍ਰਿਤਸਰ ਨੇ ਜਲੰਧਰ ਨੂੰ 9 ਦੌੜਾਂ ਨਾਲ ਹਰਾਇਆ

ਅੰਮ੍ਰਿਤਸਰ ਨੇ ਜਲੰਧਰ ਨੂੰ 9 ਦੌੜਾਂ ਨਾਲ ਹਰਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਐੱਸ. ਏ. ਐੱਸ. ਨਗਰ, 10 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਦੁਪਹਿਰ 1 ਵਜੇ ਖੇਡੇ ਗਏ 22ਵੇਂ ਮੈਚ ਵਿਚ ਨਮਨ ਧੀਰ ਦੀਆਂ 95 ਦੌੜਾਂ ਅਤੇ ਸ਼ਾਨਦਾਰ ਗੇਂਦਬਾਜ਼ੀ ਸਦਕਾ ਅੰਮ੍ਰਿਤਸਰ ਸੂਰਮਾ ਨੇ ਜਲੰਧਰ ਵਾਰੀਅਰਜ਼ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਸੂਰਮਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਮੈਦਾਨ ‘ਚ ਉਤਰੀ ਜਲੰਧਰ ਵਾਰੀਅਰਜ਼ ਦੀ ਟੀਮ 8 ਵਿਕਟਾਂ ਦੇ ਨੁਕਸਾਨ ‘ਤੇ ਕੇਵਲ 169 ਦੌੜਾਂ ਹੀ ਬਣਾ ਸਕੀ।  ਅੰਮ੍ਰਿਤਸਰ ਸੂਰਮਾ ਵਲੋਂ ਬੱਲੇਬਾਜ਼ ਨਮਨ ਧੀਰ ਨੇ ਇਕ ਵਾਰ ਫ਼ਿਰ ਸ਼ਾਨਦਾਰ ਪਾਰੀ ਖੇਡਦਿਆਂ 48 ਗੇਂਦਾਂ ਵਿਚ 8 ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ ਅਤੇ ਟੀਮ ਨੂੰ ਨਿਯਮਿਤ ਵਿਕਟਾਂ ਡਿੱਗਣ ਦੇ ਬਾਵਜੂਦ ਇਕ ਮਜ਼ਬੂਤ ਸਕੋਰ ‘ਤੇ ਪਹੁੰਚਾਇਆ। ਜਲੰਧਰ ਦੇ ਗੇਂਦਬਾਜ਼ਾਂ ਵਲੋਂ ਨਿਯਮਿਤ ਅੰਤਰਾਲਾਂ ‘ਤੇ ਵਿਕਟਾਂ ਝਟਕਾਏ ਜਾਣ ਕਾਰਨ ਅੰਮ੍ਰਿਤਸਰ ਦੀ ਟੀਮ ਨੂੰ ਸਾਂਝੇਦਾਰੀ ਕਾਇਮ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਨਮਨ ਧੀਰ ਨੇ ਸ਼ਾਂਤ ਰਹਿੰਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕੀਤੀ। ਜਲੰਧਰ ਲਈ ਇਮਾਨਜੋਤ ਸਿੰਘ ਚਾਹਲ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 4 ਓਵਰਾਂ ਵਿਚ ਸਿਰਫ਼ 26 ਦੌੜਾਂ ਦੇ ਕੇ 4 ਵਿਕਟ ਝਟਕੇ, ਜਦਕਿ ਗੁਰਵਿੰਦਰ ਸਿੰਘ ਭੁੱਲਰ ਨੇ 4 ਓਵਰਾਂ ਵਿਚ ਸਿਰਫ਼ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆ ਜਲੰਧਰ ਵਾਰੀਅਰਜ਼ ਦੀ ਟੀਮ ਨੇ ਪਾਰੀ ਦੀ ਸ਼ੁਰੂਆਤ ‘ਚ ਹੀ ਇਕ ਵਿਕਟ ਖੋ ਲਿਆ ਪਰ ਕਪਤਾਨ ਪ੍ਰਭਸਿਮਰਨ ਸਿੰਘ ਅਤੇ ਹਰਿਜਸ ਸਿੰਘ ਟੰਡਨ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਦੂਜੀ ਵਿਕਟ ਲਈ 43 ਦੌੜਾਂ ਜੋੜੀਆਂ। ਪ੍ਰਭਸਿਮਰਨ 13 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਇਸ ਤੋਂ ਤੁਰੰਤ ਬਾਅਦ ਹਰਿਜਸ ਸਿੰਘ ਟੰਡਨ ਦੇ ਆਊਟ ਹੋਣ ਉਪਰੰਤ ਅਨਮੋਲ ਮਲਹੋਤਰਾ ਅਤੇ ਆਰੀਅਨ ਯਾਦਵ ਨੇ ਸਾਂਝੇਦਾਰੀ ਕਰਦਿਆਂ 4 ਵਿਕਟ ਲਈ 47 ਦੌੜਾਂ ਜੋੜੀਆਂ।
 ਇਸ ਤੋਂ ਇਲਾਵਾ ਆਰੀਅਨ 24 ਗੇਂਦਾਂ ‘ਚ 26 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ, ਜਦਕਿ ਅਨਮੋਲ ਮਲਹੋਤਰਾ 25 ਗੇਂਦਾਂ ‘ਤੇ 25 ਦੌੜਾਂ ਬਣਾ ਕੇ ਆਊਟ ਹੋ ਗਏ। ਆਖ਼ਰੀ ਓਵਰਾਂ ਵਿਚ ਅੰਮ੍ਰਿਤਸਰ ਸੂਰਮਾ ਦੇ ਗੇਂਦਬਾਜ਼ਾਂ ਨੇ ਜਲੰਧਰ ਦੇ ਬੱਲੇਬਾਜ਼ਾਂ ‘ਤੇ ਜਬਰਦਸਤ ਦਬਾਅ ਬਣਾ ਕੇ ਤੇ ਅਨੁਸ਼ਾਸਿਤ ਗੇਂਦਬਾਜ਼ੀ ਕਰਕੇ ਜਿੱਤ ਲਈ ਲੋੜੀਂਦੀਆਂ 23 ਦੌੜਾਂ ਬਣਾਉਣ ਤੋਂ ਰੋਕ ਦਿੱਤਾ। 

 

Ad Position 22
No active advertisement
ਪਿਛਲੀ ਖ਼ਬਰ ਵਾਲਮੀਕਿ ਭਾਈਚਾਰੇ ਵਲੋਂ ਅੱਜ ਭੰਡਾਰੀ ਪੁੱਲ ’ਤੇ 3 ਘੰਟੇ ਰਹੇਗਾ ਚੱਕਾ ਜਾਮ ਅਗਲੀ ਖ਼ਬਰ ਮੋਰਿੰਡਾ ਇਲਾਕੇ ’ ਚ ਮੋਟਰਾਂ ’ ਤੇ ਬਿਜਲੀ ਸਪਲਾਈ ਦਾ ਮੰਦਾ ਹਾਲ , ਕਿਸਾਨਾਂ ਨੇ ਲਾਇਆ ਜਾਮ ਭਾਕਿਯੂ ਰਾਜੇਵਾਲ ਨੇ ਕੀਤੀ ਅ...
Ad Position 24