10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਭਾਰਤ ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪੁੱਜਾ <br/>

Ad Position 21
No active advertisement
ਅਜੀਤ ਡੈਸਕ 06-12-2025

ਚੇਨਈ, 5 ਦਸੰਬਰ (ਪੀ.ਟੀ.ਆਈ.)-ਭਾਰਤੀ ਟੀਮ ਨੇ ਇੱਥੇ ਸ਼ੂਟਆਊਟ ਵਿਚ ਬੈਲਜੀਅਮ ਨੂੰ 4-3 ਨਾਲ ਹਰਾ ਕੇ ਗੋਲਕੀਪਰ ਪਿ੍ੰਸ ਦੀਪ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦÏਲਤ, ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਭਾਰਤ ਹੁਣ 7 ਦਸੰਬਰ ਨੂੰ ਜਰਮਨੀ ਦਾ ਸਾਹਮਣਾ ਕਰੇਗਾ, ਜਦੋਂ ਕਿ ਸਪੇਨ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ | ਨਿਯਮਿਤ ਸਮੇਂ ਦੇ ਅੰਤ 'ਚ ਸਕੋਰ 2-2 ਨਾਲ ਬਰਾਬਰ ਸੀ | ਭਾਰਤੀ ਟੀਮ ਨੂੰ ਅੰਤਿਮ ਸੀਟੀ ਤੋਂ ਇਕ ਮਿੰਟ ਪਹਿਲਾਂ ਇਕ ਢਿੱਲ ਦੀ ਕੀਮਤ ਚੁਕਾਉਣੀ ਪਈ ਤੇ ਬੈਲਜੀਅਮ ਦੇ ਰੋਜ਼ ਨਾਥਨ ਦੇ ਗੋਲ ਨੇ ਮੈਚ ਨੂੰ ਸ਼ੂਟਆਊਟ 'ਚ ਧੱਕ ਦਿੱਤਾ | ਸ਼ਾਰਦਾਨੰਦ ਤਿਵਾੜੀ ਨੇ ਸ਼ੂਟਆਊਟ 'ਚ ਭਾਰਤ ਲਈ 3 ਗੋਲ (ਪੈਨਲਟੀ ਸਟ੍ਰੋਕ 'ਤੇ) ਤੇ ਅੰਕਿਤ ਪਾਲ ਨੇ ਇਕ ਗੋਲ ਕੀਤਾ, ਜਦੋਂ ਕਿ ਬੈਲਜੀਅਮ ਲਈ ਹਿਊਗੋ ਲਾਬੂਸ਼ੇਅਰ, ਜੀ ਹਾਕਸ ਤੇ ਚਾਰਲਸ ਐਲ ਨੇ ਗੋਲ ਕੀਤੇ | ਮੈਚ ਤੋਂ ਪਹਿਲਾਂ, ਬੈਲਜੀਅਮ ਨੇ ਆਪਣੇ ਸਟੀਕ ਪਾਸਿੰਗ ਤੇ ਗੇਂਦ ਕੰਟਰੋਲ ਨਾਲ 45ਵੇਂ ਮਿੰਟ ਤੱਕ ਭਾਰਤ ਨੂੰ ਦਬਾਅ 'ਚ ਰੱਖਿਆ | ਹਾਲਾਂਕਿ, ਤੀਜੇ ਕੁਆਰਟਰ 'ਚ, ਜਦੋਂ ਕਪਤਾਨ ਰੋਹਿਤ ਨੇ ਆਖਰੀ ਮਿੰਟ 'ਚ ਪੈਨਲਟੀ ਕਾਰਨਰ ਤੋਂ ਬਰਾਬਰੀ ਦਾ ਗੋਲ ਕੀਤਾ, ਤਾਂ ਮੈਚ ਦਾ ਰੰਗ ਬਦਲ ਗਿਆ | ਖਚਾਖਚ ਭਰਿਆ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਉਤਸ਼ਾਹ ਨਾਲ ਭਰ ਗਿਆ, ਜਿਸ ਨਾਲ 2 ਮਿੰਟ ਪਹਿਲਾਂ ਰੋਹਿਤ ਦੇ ਅਸਫਲ ਪੈਨਲਟੀ ਕਾਰਨਰ ਦੀ ਨਿਰਾਸ਼ਾ ਦੂਰ ਹੋਈ | ਬੈਲਜੀਅਮ ਨੇ ਆਖਰੀ ਮਿੰਟ ਵਿੱਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤੀ ਰੱਖਿਆ ਨੇ ਕੋਈ ਗਲਤੀ ਨਹੀਂ ਕੀਤੀ | ਬੈਲਜੀਅਮ ਨੇ ਚÏਥੇ ਕੁਆਰਟਰ ਦੀ ਹਮਲਾਵਰ ਸ਼ੁਰੂਆਤ ਕੀਤੀ, ਪਹਿਲੇ ਹੀ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਲੀਡ ਲੈਣ ਵਿਚ ਅਸਫਲ ਰਿਹਾ | ਭਾਰਤ ਨੇ 48ਵੇਂ ਮਿੰਟ 'ਚ ਜਵਾਬੀ ਹਮਲਾ ਕੀਤਾ ਅਤੇ ਜਿਵੇਂ ਹੀ ਸ਼ਰਦਾਨੰਦ ਤਿਵਾੜੀ ਨੇ ਭਾਰਤ ਨੂੰ ਲੀਡ ਦਿਵਾਈ, ਪੂਰਾ ਸਟੇਡੀਅਮ 'ਭਾਰਤ, ਭਾਰਤ!' ਦੇ ਨਾਅਰਿਆਂ ਨਾਲ ਗੂੰਜ ਉੱਠਿਆ |

Ad Position 22
No active advertisement
ਪਿਛਲੀ ਖ਼ਬਰ ਟਰੰਪ ਪਹਿਲੇ ਫੀਫਾ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਯੂ.ਕੇ. 'ਚ ਬਰਤਾਨਵੀ-ਸਿੱਖ ਕਾਰੋਬਾਰੀ 'ਤੇ ਵਿੱਤੀ ਪਾਬੰਦੀਆਂ ਲੱਗੀਆਂ <br/>
Ad Position 24