25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

100 ਮੀਟਰ ਦੌੜ: ਗੁਰਿੰਦਰਵੀਰ ਸਿੰਘ ਦਾ ਸਫ਼ਰ ਸਮਾਪਤ

ਨਾਗੋਆ, 25 ਸਤੰਬਰ (ਏਜੰਸੀ)-ਪੁਰਸ਼ਾਂ ਦੇ 100 ਮੀਟਰ ਮੁਕਾਬਲੇ ਵਿਚ ਕੌਮੀ ਰਿਕਾਰਡ ਧਾਰਕ ਗੁਰਿੰਦਰਵੀਰ ਸਿੰਘ ਅਤੇ ਅਨਿਮੇਸ਼ ਕੁਜੁਰ ਦੋਵੇਂ ਹੀ ਸੈਮੀਫਾਈਨਲ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਫਾਈਨਲ ਦੌਰ ਲਈ ਕੁਆਲੀਫਾਈ ਕਰਨ ਵਿਚ ਅਸਫ਼ਲ ਰਹੇ। ਗੁਰਿੰਦਰਵੀਰ ਸਿੰਘ ਸੈਮੀਫਾਈਨਲ ਹੀਟ ਨੰਬਰ 2 ਵਿਚ 5ਵੇਂ ਅਤੇ ਕੁੱਲ ਮਿਲਾ ਕੇ 11ਵੇਂ ਸਥਾਨ ’ਤੇ ਰਿਹਾ।

Ad Position 21
No active advertisement
ਅਜੀਤ ਡੈਸਕ 26-09-2026
ਨਾਗੋਆ, 25 ਸਤੰਬਰ (ਏਜੰਸੀ)-ਪੁਰਸ਼ਾਂ ਦੇ 100 ਮੀਟਰ ਮੁਕਾਬਲੇ ਵਿਚ ਕੌਮੀ ਰਿਕਾਰਡ ਧਾਰਕ ਗੁਰਿੰਦਰਵੀਰ ਸਿੰਘ ਅਤੇ ਅਨਿਮੇਸ਼ ਕੁਜੁਰ ਦੋਵੇਂ ਹੀ ਸੈਮੀਫਾਈਨਲ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਫਾਈਨਲ ਦੌਰ ਲਈ ਕੁਆਲੀਫਾਈ ਕਰਨ ਵਿਚ ਅਸਫ਼ਲ ਰਹੇ।ਗੁਰਿੰਦਰਵੀਰ ਸਿੰਘ ਸੈਮੀਫਾਈਨਲ ਹੀਟ ਨੰਬਰ 2 ਵਿਚ 5ਵੇਂ ਅਤੇ ਕੁੱਲ ਮਿਲਾ ਕੇ 11ਵੇਂ ਸਥਾਨ ’ਤੇ ਰਿਹਾ। ਉਸ ਨੇ 10.32 ਸਕਿੰਟ ਦਾ ਸਮਾਂ ਲਿਆ। ਉਹ ਆਪਣੇ ਸੀਜ਼ਨ ਦੇ ਸਰਬੋਤਮ ਸਮੇਂ (10.09 ਸਕਿੰਟ), ਜੋ ਕਿ ਰਾਸ਼ਟਰੀ ਰਿਕਾਰਡ ਵੀ ਹੈ, ਦੇ ਮੁਕਾਬਲੇ ਕਾਫ਼ੀ ਹੌਲੀ ਦੌੜਿਆ। ਕੁਜੁਰ, ਜਿਸ ਦਾ ਨਿੱਜੀ ਤੇ ਸੀਜ਼ਨ ਦਾ ਸਰਵੋਤਮ ਸਮਾਂ 10.14 ਸਕਿੰਟ ਹੈ, ਦਾ ਪ੍ਰਦਰਸ਼ਨ ਹੋਰ ਵੀ ਮਾੜਾ ਰਿਹਾ। ਉਸ ਨੇ 10.38 ਸਕਿੰਟ ਦਾ ਸਮਾਂ ਲਿਆ ਅਤੇ ਸੈਮੀਫਾਈਨਲ ਹੀਟ ਨੰਬਰ 3 ਵਿਚ 7ਵੇਂ ਸਥਾਨ ’ਤੇ ਰਿਹਾ, ਜਦਕਿ ਕੁੱਲ 24 ਦੌੜਾਕਾਂ ਵਿਚੋਂ ਉਹ ਸਮੁੱਚੇ ਤੌਰ ‘ਤੇ 18ਵੇਂ ਸਥਾਨ ‘ਤੇ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸ਼ਾਟਪੁੱਟ : ਪੰਜਾਬ ਦੀ ਮਨਪ੍ਰੀਤ ਕੌਰ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਅਗਲੀ ਖ਼ਬਰ ਪੋਲ ਵਾਲਟ : ਬਾਰਾਨਿਕਾ ਏਲਾਂਗੋਵਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ
Ad Position 24