25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ਼ਾਟਪੁੱਟ : ਪੰਜਾਬ ਦੀ ਮਨਪ੍ਰੀਤ ਕੌਰ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ

ਨਾਗੋਆ, 25 ਸਤੰਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 26-09-2026
ਨਾਗੋਆ, 25 ਸਤੰਬਰ (ਯੂ. ਐਨ. ਆਈ.)-ਮਨਪ੍ਰੀਤ ਕੌਰ ਏਸ਼ਿਆਈ ਖੇਡਾਂ ਦੇ ਸ਼ਾਟ ਪੁਟ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਤਗਮਾ ਹਾਸਲ ਕਰਨ ਵਾਲੀ ਸਿਰਫ਼ ਤੀਜੀ ਭਾਰਤੀ ਮਹਿਲਾ ਬਣ ਗਈ ਹੈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਸਹੌਲੀ ਦੀ ਰਹਿਣ ਵਾਲੀ 36 ਸਾਲ ਦੀ ਮਨਪ੍ਰੀਤ ਨੇ 17.17 ਮੀਟਰ ਦੀ ਆਪਣੀ ਸਰਬੋਤਮ ਥਰੋਅ (ਸੁੱਟ) ਨਾਲ ਇਹ ਮਾਣਮੱਤੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਹ ਬਾਰਬਰਾ ਵੈਬਸਟਰ (ਜਿਸ ਨੇ 1951 ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ) ਅਤੇ ਕਿਰਨ ਬਾਲੀਯਾਨ (ਜਿਸ ਨੇ 2023 ਵਿਚ ਹਾਂਗਜ਼ੂ ਵਿਖੇ ਇਹੀ ਤਗਮਾ ਜਿੱਤਿਆ ਸੀ) ਦੀ ਕਤਾਰ ਵਿਚ ਸ਼ਾਮਿਲ ਹੋ ਗਈ ਹੈ।ਇਹ ਤਗਮਾ ਮਨਪ੍ਰੀਤ ਦੇ ਕਰੀਅਰ ਦੇ ਇਕ ਅਹਿਮ ਮੀਲ ਪੱਥਰ ਹੈ, ਕਿਉਂਕਿ ਨਿੱਜੀ ਮੁਸ਼ਕਲਾਂ ਅਤੇ ਚਾਰ ਸਾਲਾਂ ਦੀ ਡੋਪਿੰਗ ਪਾਬੰਦੀ ਦਾ ਸਾਹਮਣਾ ਕਰਨ ਦੇ ਚਲਦਿਆਂ ਉਸ ਦੇ ਪੁਰਾਣੇ ਨਤੀਜੇ ਰੱਦ ਕਰ ਦਿੱਤੇ ਗਏ ਸਨ, ਜਿਨ੍ਹਾਂ ਵਿਚ ਏਸ਼ਿਆਈ ਚੈਂਪੀਅਨਸ਼ਿਪ ਦਾ ਸੋਨ ਤਗਮਾ ਅਤੇ 2017 ਵਿਚ 18.86 ਮੀਟਰ ਦੀ ਥਰੋਅ ਨਾਲ ਬਣਾਇਆ ਗਿਆ ਕੌਮੀ ਰਿਕਾਰਡ ਵੀ ਸ਼ਾਮਿਲ ਸੀ ਪਰ ਅੱਜ ਵਾਲੇ ਮੁਕਾਮ ਤੱਕ ਪਹੁੰਚਣ ਦਾ ਉਸ ਦਾ ਸਫ਼ਰ ਬਿਲਕੁਲ ਵੀ ਆਸਾਨ ਨਹੀਂ ਸੀ। ਹਰਿਆਣਾ ਦੇ ਅੰਬਾਲਾ ਵਿਚ ਜਨਮੀ ਮਨਪ੍ਰੀਤ ਜਦੋਂ 13 ਸਾਲ ਦੀ ਸੀ ਤਾਂ ਉਸ ਦੇ ਕਿਸਾਨ ਪਿਤਾ ਦਾ ਦਿਹਾਂਤ ਹੋ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮਾਂ ਅਧਰੰਗ ਦਾ ਸ਼ਿਕਾਰ ਹੋ ਗਈ। 2006 ਦੀਆਂ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪਾਂ ਵਿਚ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਕਰਨ ਵਾਲੀ ਮਨਪ੍ਰੀਤ ਲਈ ਵੱਡੀ ਸਫ਼ਲਤਾ 2015 ਵਿਚ ਆਈ, ਜਦੋਂ ਉਸ ਨੇ ਕੋਲਕਾਤਾ ਵਿਚ ਹੋਈ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 17.96 ਮੀਟਰ ਦੂਰ ਗੋਲਾ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਅਤੇ ਰੀਓ ਉਲੰਪਿਕ ਲਈ ਕੁਆਲੀਫਾਈ ਕੀਤਾ। ਇਸ ਦੌਰਾਨ ਉਹ ਇਨ੍ਹਾਂ ਖੇਡਾਂ ਵਿਚ ਉਲੰਪਿਕ ਸ਼ਾਟ ਪੁਟ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਇਕਲੌਤੀ ਭਾਰਤੀ ਮਹਿਲਾ ਬਣੀ ਸੀ।ਹਾਲਾਂਕਿ, ਦੋ ਸਾਲਾਂ ਬਾਅਦ ਉਸ ਦੇ ਕਰੀਅਰ ਵਿਚ ਇਕ ਵੱਡਾ ਮੋੜ ਆਇਆ।ਮਨਪ੍ਰੀਤ ਕੌਰ 2017 ਵਿਚ ਚਾਰ ਮੌਕਿਆਂ ’ਤੇ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ ਦੀ ਪਾਜ਼ੀਟਿਵ ਪਾਈ ਗਈ, ਜਿਨ੍ਹਾਂ ’ਚ ਏਸ਼ਿਆਈ ਐਥਲੈਟਿਕਸ ਚੈਂਪੀਅਨਸ਼ਿਪ ਅਤੇ ਚੀਨ ਦੇ ਜਿਨਹੁਆ ਵਿਚ ਹੋਈ ਏਸ਼ਿਆਈ ਗ੍ਰੈਂਡ ਪ੍ਰਿਕਸ ਸ਼ਾਮਿਲ ਸਨ।ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ 2019 ਵਿਚ ਉਸ ’ਤੇ ਚਾਰ ਸਾਲਾਂ ਦੀ ਪਾਬੰਦੀ ਲਗਾ ਦਿੱਤੀ, ਜੋ ਜੁਲਾਈ 2017 ਵਿਚ ਉਸ ਦੀ ਆਰਜ਼ੀ ਮੁਅੱਤਲੀ ਦੀ ਮਿਤੀ ਤੋਂ ਲਾਗੂ ਮੰਨੀ ਗਈ। ਉਸ ਸਮੇਂ ਦੌਰਾਨ ਉਸ ਦੇ ਸਾਰੇ ਨਤੀਜੇ ਰੱਦ ਕਰ ਦਿੱਤੇ ਗਏ, ਜਿਸ ਕਾਰਨ ਉਸ ਨੂੰ ਏਸ਼ੀਆਈ ਚੈਂਪੀਅਨਸ਼ਿਪ ਦਾ ਸੋਨ ਤਗਮਾ ਅਤੇ ਜਿਨਹੁਆ ਵਿਚ ਬਣਾਇਆ ਗਿਆ 18.86 ਮੀਟਰ ਦਾ ਰਾਸ਼ਟਰੀ ਰਿਕਾਰਡ ਗੁਆਉਣਾ ਪਿਆ। ਇਹ ਉਹ ਰਿਕਾਰਡ ਸਨ, ਜਿਸ ਨੇ ਕੁਝ ਸਮੇਂ ਲਈ ਉਸ ਨੂੰ ਵਿਸ਼ਵ ਦਰਜਾਬੰਦੀ ਵਿਚ ਸਿਖਰ ’ਤੇ ਪਹੁੰਚਾ ਦਿੱਤਾ ਸੀ।ਮਨਪ੍ਰੀਤ ਨੇ 2022 ਵਿਚ ਮੁਕਾਬਲਿਆਂ ਵਿਚ ਵਾਪਸੀ ਕਰਦਿਆਂ ਜਲਦੀ ਹੀ ਇਹ ਸਾਬਤ ਕਰ ਦਿੱਤਾ ਕਿ ਉਸ ਦਾ ਖੇਡ ਕਰੀਅਰ ਅਜੇ ਖਤਮ ਨਹੀਂ ਹੋਇਆ ਸੀ। ਉਸੇ ਸਾਲ ਜੂਨ ਵਿਚ, ਉਸ ਨੇ ਚੇਨਈ ਵਿਚ 18.06 ਮੀਟਰ ਦੂਰ ਗੋਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਮੁੜ ਹਾਸਿਲ ਕੀਤਾ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ 1 ਸੋਨ, 2 ਚਾਂਦੀ ਤੇ 3 ਕਾਂਸੀ ਸਮੇਤ 6 ਤਗਮੇ ਜਿੱਤੇ ਅਗਲੀ ਖ਼ਬਰ 100 ਮੀਟਰ ਦੌੜ: ਗੁਰਿੰਦਰਵੀਰ ਸਿੰਘ ਦਾ ਸਫ਼ਰ ਸਮਾਪਤ
Ad Position 24