ਲਖਨਊ, 17 ਦਸੰਬਰ (ਪੀ.ਟੀ.ਆਈ.)-ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਚੌਥਾ ਟੀ-20 ਮੈਚ ਬੁੱਧਵਾਰ ਨੂੰ ਘੱਟ ਦਿ੍ਸ਼ਟੀ ਕਾਰਨ ਰੱਦ ਕਰ ਦਿੱਤਾ ਗਿਆ ਕਿਉਂਕਿ ਏਕਾਨਾ ਸਟੇਡੀਅਮ ਵਿਚ ਧੁੰਦ ਦੀ ਸੰਘਣੀ ਪਰਤ ਛਾਈ ਹੋਈ ਸੀ, ਜਿਸ ਨੇ ਬੀ.ਸੀ.ਸੀ.ਆਈ. ਦੇ ਮੈਚਾਂ ਦੇ ਸ਼ਡਿਊਲ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ | ਪ੍ਰੋਟੀਆਜ਼ ਵਿਰੁੱਧ ਪੂਰੀ ਲੜੀ ਲਈ ਨਿਰਧਾਰਤ ਸਥਾਨਾਂ ਵਿਚ ਨਵੰਬਰ ਅਤੇ ਦਸੰਬਰ ਦੌਰਾਨ ਨਿਊ ਚੰਡੀਗੜ੍ਹ, ਧਰਮਸ਼ਾਲਾ, ਲਖਨਊ, ਰਾਂਚੀ, ਰਾਏਪੁਰ, ਵਿਸ਼ਾਖਾਪਟਨਮ, ਕਟਕ, ਅਹਿਮਦਾਬਾਦ, ਗੁਹਾਟੀ ਅਤੇ ਕੋਲਕਾਤਾ ਸ਼ਾਮਲ ਸਨ | ਇਹ ਇੱਕ ਅਜਿਹਾ ਸਮਾਂ ਵੀ ਹੈ ਜਦੋਂ ਲਖਨਊ, ਨਿਊ ਚੰਡੀਗੜ੍ਹ ਅਤੇ ਧਰਮਸ਼ਾਲਾ ਵਰਗੇ ਮੇਜ਼ਬਾਨ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਆਮ ਤੌਰ 'ਤੇ ਸਭ ਤੋਂ ਵੱਧ ਹੁੰਦਾ ਹੈ | ਚੌਥਾ ਟੀ-20 ਮੈਚ ਬਹੁਤ ਜਿਆਦਾ ਧੁੰਦ ਕਾਰਨ ਬਿਨਾਂ ਗੇਂਦ ਸੁੱਟੇ ਅਧਿਕਾਰਤ ਤੌਰ 'ਤੇ ਛੱਡ ਦਿੱਤਾ ਗਿਆ ਸੀ, ਅਸਲੀਅਤ ਇਹ ਸੀ ਕਿ ਏਕਾਨਾ ਸਟੇਡੀਅਮ ਨੂੰ ਧੁੰਦ ਦੀ ਇੱਕ ਸੰਘਣੀ ਚਾਦਰ ਨੇ ਘੇਰ ਲਿਆ ਸੀ, ਜਿਸ ਨਾਲ ਦਿ੍ਸ਼ਟੀ ਵਿਚ ਭਾਰੀ ਰੁਕਾਵਟ ਆਈ |
ਖੇਡ ਸੰਸਾਰ
Free
ਸੰਘਣੀ ਧੁੰਦ ਕਾਰਨ ਚੌਥਾ ਟੀ-20 ਮੈਚ ਰੱਦ <br/>
ਅਜੀਤ ਡੈਸਕ
18-12-2025