28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਐਡੀਲੇਡ-ਸਾਨ ਫਰਾਂਸਿਸਕੋ ਵਿਚਕਾਰ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 18-12-2025
ਐਡੀਲੇਡ, 17 ਦਸੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਹਵਾਈ ਅੱਡੇ ਨੇ ਸੰਯੁਕਤ ਰਾਜ ਅਮਰੀਕਾ ਨਾਲ ਆਪਣੀ ਪਹਿਲੀ ਸਿੱਧੀ ਉਡਾਣ ਦੀ ਸ਼ੁਰੂਆਤ ਕਰਕੇ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ ਹੈ¢ ਸਾਨ ਫਰਾਂਸਿਸਕੋ ਤੋਂ ਐਡੀਲੇਡ ਪਹੁੰਚੀ ਹੈ ¢ ਡ੍ਰੀਮਲਾਈਨਰ ਉਡਾਣ ਨਾਲ ਦੱਖਣੀ ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਨਵੇਂ ਸਿੱਧੇ ਹਵਾਈ ਸੰਪਰਕ ਦੀ ਸ਼ੁਰੂਆਤ ਹੋ ਗਈ ਹੈ ¢ ਇਸ ਨਵੀਂ ਸੇਵਾ ਨਾਲ ਯਾਤਰੀਆਂ ਦੇ ਯਾਤਰਾ ਸਮੇਂ ਵਿਚ ਖਾਸੀ ਕਮੀ ਆਈ ਹੈ ¢ ਸਾਨ ਫਰਾਂਸਿਸਕੋ ਤੋਂ ਐਡੀਲੇਡ ਦੀ ਯਾਤਰਾ ਹੁਣ 16 ਘੰਟਿਆਂ ਤੋਂ ਘੱਟ ਸਮੇਂ ਵਿਚ ਪੂਰੀ ਹੋ ਰਹੀ ਹੈ¢ ਅਕਸਰ ਯਾਤਰਾ ਕਰਨ ਵਾਲੇ ਫਰੈਡਰਿਕ ਚੇਂਗ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸਾਨ ਫਰਾਂਸਿਸਕੋ ਤੋਂ ਸਿਡਨੀ ਅਤੇ ਫਿਰ ਉਥੋਂ ਐਡੀਲੇਡ ਆਉਣਾ ਪੈਂਦਾ ਸੀ, ਪਰ ਹੁਣ ਸਿੱਧੀ ਉਡਾਣ ਨਾਲ ਯਾਤਰਾ ਕਾਫ਼ੀ ਆਸਾਨ ਅਤੇ ਸੁਖਦਾਈ ਹੋ ਗਈ ਹੈ ¢ ਯਾਤਰੀ ਸਹੂਲਤਾਂ ਦੇ ਨਾਲ-ਨਾਲ, ਇਸ ਨਵੇਂ ਹਵਾਈ ਰਸਤੇ ਨਾਲ ਦੱਖਣੀ ਆਸਟ੍ਰੇਲੀਆ ਦੇ ਨਿਰਯਾਤ ਕਾਰੋਬਾਰ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ¢ ਇਸ ਸੇਵਾ ਦੀ ਸ਼ੁਰੂਆਤ ਨਾਲ ਐਡੀਲੇਡ ਹਵਾਈ ਅੱਡੇ ਤੋਂ ਸੰਚਾਲਿਤ ਹੋਣ ਵਾਲੀਆਂ ਅੰਤਰਰਾਸ਼ਟਰੀ ਏਅਰਲਾਈਨਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ ¢

Ad Position 22
No active advertisement
ਪਿਛਲੀ ਖ਼ਬਰ ਬੱਚੀ ਦੀ ਹੱਤਿਆ ਦੇ ਮਾਮਲੇ 'ਚ 15 ਸਾਲਾ ਲੜਕਾ ਗਿ੍ਫ਼ਤਾਰ <br/> ਅਗਲੀ ਖ਼ਬਰ ਸੰਘਣੀ ਧੁੰਦ ਕਾਰਨ ਚੌਥਾ ਟੀ-20 ਮੈਚ ਰੱਦ <br/>
Ad Position 24