ਲੈਸਟਰ (ਇੰਗਲੈਂਡ), 17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੇਸਟਨ-ਸੁਪਰ-ਮਾਰੇ ਸ਼ਹਿਰ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ¢ 9 ਸਾਲ ਦੀ ਮਾਸੂਮ ਬੱਚੀ ਅਰੀਆ ਥੋਰਪ ਦੀ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਵਿਚ 15 ਸਾਲ ਦੇ ਇੱਕ ਨਾਬਾਲਗ ਮੁੰਡੇ ਨੂੰ ਕਤਲ ਦੇ ਦੋਸ਼ 'ਚ ਗਿ੍ਫ਼ਤਾਰ ਕਰਕੇ ਚਾਰਜ ਕੀਤਾ ਗਿਆ ਹੈ¢ ਪੁਲਿਸ ਮੁਤਾਬਕ, ਬੱਚੀ ਨੂੰ ਘਰ ਦੇ ਅੰਦਰ ਚਾਕੂ ਮਾਰਿਆ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ¢ ਮੁੰਡੇ ਦਾ ਨਾਮ ਕਾਨੂੰਨ ਮੁਤਾਬਕ ਜਾਹਿਰ ਨਹੀਂ ਕੀਤਾ ਜਾ ਸਕਦਾ ¢ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਅਤੇ ਡਰ ਦਾ ਮਾਹÏਲ ਹੈ ¢ ਇਹ ਦਰਦਨਾਕ ਘਟਨਾ ਸੋਮਵਾਰ ਸ਼ਾਮ ਨੂੰ ਹੋਈ, ਜਦੋਂ ਪੁਲਿਸ ਨੂੰ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲੀ¢ ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ 9 ਸਾਲ ਦੀ ਅਰੀਆ ਥੋਰਪ ਗੰਭੀਰ ਹਾਲਤ ਵਿਚ ਮਿਲੀ ¢ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮÏਤ ਹੋ ਗਈ ¢ ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਇੱਕ ਹੀ ਵਾਰ ਚਾਕੂ ਮਾਰਿਆ ਗਿਆ ਸੀ ¢ ਪੁਲਿਸ ਨੇ ਕੁਝ ਹੀ ਸਮੇਂ ਵਿਚ ਨਜ਼ਦੀਕੀ ਇਲਾਕੇ ਤੋਂ 15 ਸਾਲ ਦੇ ਮੁੰਡੇ ਨੂੰ ਗਿ੍ਫ਼ਤਾਰ ਕਰ ਲਿਆ ¢ ਉਸ 'ਤੇ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ¢ ਕਿਉਂਕਿ ਮੁੰਡਾ ਨਾਬਾਲਗ ਹੈ, ਇਸ ਲਈ ਉਸ ਦੀ ਪਹਿਚਾਣ ਗੁਪਤ ਰੱਖੀ ਜਾ ਰਹੀ ਹੈ ¢ ਇਸ ਘਟਨਾ ਨਾਲ ਬੱਚੀ ਦਾ ਪਰਿਵਾਰ ਟੁੱਟ ਗਿਆ ਹੈ ਅਤੇ ਸਾਰਾ ਸ਼ਹਿਰ ਦੁੱਖ ਵਿਚ ਡੁੱਬਿਆ ਹੋਇਆ ਹੈ ¢ ਲੋਕਾਂ ਵਲੋਂ ਘਰ ਦੇ ਬਾਹਰ ਫੁੱਲ, ਮੋਮਬੱਤੀਆਂ ਅਤੇ ਖਿਡੌਣੇ ਰੱਖ ਕੇ ਬੱਚੀ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ¢ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਨਾ ਫੈਲਾਈਆਂ ਜਾਣ¢ ਇਹ ਘਟਨਾ ਸਮਾਜ ਲਈ ਇੱਕ ਵੱਡਾ ਸਵਾਲ ਛੱਡ ਕੇ ਜਾਂਦੀ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ¢