23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ 'ਏ.ਐਫ.ਸੀ. ਨੇਸ਼ਨਜ਼' ਲੀਗ ਕਰੇਗਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 22-12-2025

ਕੁਆਲਾਲੰਪੁਰ, 21 ਦਸੰਬਰ (ਏਜੰਸੀ) -ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਨੇ ਐਲਾਨ ਕੀਤਾ ਕਿ ਉਹ ਆਪਣੇ ਮੈਂਬਰ ਦੇਸ਼ਾਂ 'ਚ ਮੁਕਾਬਲੇ ਨੂੰ ਵਧਾਉਣ ਲਈ ਇਕ 'ਏ.ਐਫ.ਸੀ. ਨੇਸ਼ਨਜ਼ ਲੀਗ ਸ਼ੁਰੂ ਕਰੇਗਾ | ਇਹ ਕਦਮ ਯੂ.ਈ.ਐਫ.ਏ. ਵਲੋਂ 2018 ਵਿਚ ਇਕ ਨੇਸ਼ਨਜ਼ ਲੀਗ ਦੀ ਸ਼ੁਰੂਆਤ ਤੋਂ ਬਾਅਦ ਆਇਆ ਹੈ, ਜਿਸ ਵਿਚ ਯੂਰਪੀਅਨ ਰਾਸ਼ਟਰੀ ਟੀਮਾਂ ਨੂੰ ਟੀਅਰਾਂ 'ਚ ਵੰਡਿਆ ਜਾਂਦਾ ਹੈ ਤੇ ਉਹ ਨਿਰਧਾਰਤ ਅੰਤਰਰਾਸ਼ਟਰੀ ਵਿੰਡੋਜ਼ ਦÏਰਾਨ ਖੇਡਦੇ ਹਨ | ਇਹ ਐਲਾਨ ਕਨਫੈਡਰੇਸ਼ਨ ਆਫ ਅਫਰੀਕਨ ਫੁੱਟਬਾਲ ਦੇ ਇਕ ਦਿਨ ਬਾਅਦ ਆਇਆ ਹੈ ਜਦੋਂ ਉਸਨੇ ਕਿਹਾ ਸੀ ਕਿ ਉਹ 2029 'ਚ ਇਕ ਅਜਿਹਾ ਹੀ ਟੂਰਨਾਮੈਂਟ ਸ਼ੁਰੂ ਕਰੇਗਾ | ਏ.ਐਫ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਫੀਫਾ ਅੰਤਰਰਾਸ਼ਟਰੀ ਮੈਚ ਵਿੰਡੋਜ਼ ਦੀ ਪ੍ਰਭਾਵਸ਼ਾਲੀ ਵਰਤੋਂ ਸੀਮਤ ਵਿਰੋਧੀ ਉਪਲਬਧਤਾ, ਵਧਦੀ ਸੰਚਾਲਨ ਲਾਗਤਾਂ ਤੇ ਲੌਜਿਸਟਿਕਲ ਜਟਿਲਤਾਵਾਂ ਦੇ ਕਾਰਨ ਵੱਧ ਤੋਂ ਵੱਧ ਚੁਣÏਤੀਪੂਰਨ ਹੋ ਗਈ ਹੈ, ਜੋ ਅਕਸਰ ਅੰਤਰਰਾਸ਼ਟਰੀ ਮੈਚਾਂ ਦੇ ਖੇਡ ਮੁੱਲ ਨੂੰ ਘਟਾਉਂਦੀ ਹੈ | ਇਕ ਵਿਆਪਕ ਅੰਦਰੂਨੀ ਸਮੀਖਿਆ ਤੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਤੋਂ ਬਾਅਦ, ਕਨਫੈਡਰੇਸ਼ਨ ਨੇ ਸਿਧਾਂਤਕ ਤÏਰ 'ਤੇ ਇਕ ਏ.ਐਫ.ਸੀ. ਨੇਸ਼ਨਜ਼ ਲੀਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅਦਾਕਾਰਾ ਨੋਰਾ ਫਤੇਹੀ ਕਾਰ ਹਾਦਸੇ ਦੀ ਸ਼ਿਕਾਰ <br/> ਅਗਲੀ ਖ਼ਬਰ ਅਮਰੀਕੀ ਸ਼ਹਿਰ ਦੇ 1 ਲੱਖ ਤੋਂ ਵੱਧ ਘਰ ਬਿਜਲੀ ਤੋਂ ਹੋਏ ਵਾਂਝੇ <br/>
Ad Position 24