ਮੁੰਬਈ, 21 ਦਸੰਬਰ (ਪੀ. ਟੀ. ਆਈ.)-ਪੱਛਮੀ ਉਪਨਗਰ 'ਚ ਇਕ ਕਾਰ ਦੇ ਉਸਦੀ ਗੱਡੀ ਨਾਲ ਟਕਰਾਉਣ ਕਾਰਨ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਮਾਮੂਲੀ ਸੱਟ ਲੱਗੀ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਵਿਨੈ ਸਕਪਾਲ (27) ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸਦੀ ਕਾਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਉਪਨਗਰੀ ਅੰਬੋਲੀ ਦੇ ਲਿੰਕ ਰੋਡ 'ਤੇ ਅਦਾਕਾਰਾ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਉਸ 'ਤੇ ਸ਼ਰਾਬ ਦੇ ਨਸ਼ੇ 'ਚ ਹੋਣ ਦਾ ਸ਼ੱਕ ਸੀ | ਫਤੇਹੀ ਇਕ ਨਿਰਧਾਰਤ ਪੇਸ਼ਕਾਰੀ ਲਈ ਸਨਬਰਨ ਸੰਗੀਤ ਉਤਸਵ 'ਚ ਜਾ ਰਹੀ ਸੀ | ਸੂਤਰਾਂ ਨੇ ਦੱਸਿਆ ਕਿ ਡਾਕਟਰੀ ਜਾਂਚ ਤੋਂ ਬਾਅਦ, ਉਹ ਦੱਖਣੀ ਮੁੰਬਈ 'ਚ ਤਿਉਹਾਰ 'ਚ ਸ਼ਾਮਿਲ ਹੋਈ |
ਅਦਾਕਾਰਾ ਨੋਰਾ ਫਤੇਹੀ ਕਾਰ ਹਾਦਸੇ ਦੀ ਸ਼ਿਕਾਰ <br/>
ਅਜੀਤ ਡੈਸਕ
22-12-2025