ਜੋਹਾਨਸਬਰਗ, 21 ਦਸੰਬਰ (ਪੀ. ਟੀ.ਆਈ.)-ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਦੇ ਪੱਛਮੀ ਹਿੱਸੇ 'ਚ ਅੰਨ੍ਹੇਵਾਹ ਗੋਲੀਬਾਰੀ ਦੀ ਇਕ ਘਟਨਾ 'ਚ ਤਿੰਨ ਬੱਚਿਆਂ ਸਮੇਤ 9 ਦੀ ਮÏਤ ਹੋ ਗਈ ਹੈ ਤੇ 10 ਹੋਰ ਜ਼ਖਮੀ ਹੋ ਗਏ ਹਨ | ਪੁਲਿਸ ਦੇ ਅਨੁਸਾਰ, ਹਮਲਾਵਰ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਏ ਸਨ ਤੇ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ | ਹਮਲੇ ਦੇ ਪਿੱਛੇ ਦਾ ਉਦੇਸ਼ ਫਿਲਹਾਲ ਸਪੱਸ਼ਟ ਨਹੀਂ ਹੈ | ਗੌਟੇਂਗ ਪ੍ਰਾਂਤ ਪੁਲਿਸ ਦੇ ਬੁਲਾਰੇ ਬਿ੍ਗੇਡੀਅਰ ਬ੍ਰੇਂਡਾ ਮੁਰੀਡਿਲੀ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਹੈ | ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ | ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਗੋਲੀਬਾਰੀ ਇਕ ਸ਼ਰਾਬ ਬਾਰ ਦੇ ਨੇੜੇ ਹੋਈ ਜਿੱਥੇ ਗੈਰ-ਕਾਨੂੰਨੀ ਸ਼ਰਾਬ ਵੇਚੀ ਜਾ ਰਹੀ ਸੀ | ਇਹ ਖੇਤਰ ਦੱਖਣੀ ਅਫ਼ਰੀਕਾ ਦੀਆਂ ਕੁਝ ਸਭ ਤੋਂ ਵੱਡੀਆਂ ਸੋਨੇ ਦੀਆਂ ਖਾਣਾਂ ਦੇ ਨੇੜੇ ਦੱਸਿਆ ਜਾਂਦਾ ਹੈ |