ਨਿਊ ਯਾਰਕ, 21 ਦਸੰਬਰ (ਪੀ.ਟੀ.ਆਈ.)-ਅਮਰੀਕੀ ਨਿਆਂ ਵਿਭਾਗ ਵੱਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਜੈਫਰੀ ਐਪਸਟੀਨ ਨਾਲ ਸੰਬੰਧਿਤ ਦਸਤਾਵੇਜ਼ਾਂ 'ਚੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਫੋਟੋ ਸਮੇਤ ਘੱਟੋ-ਘੱਟ 16 ਫਾਈਲਾਂ ਅਚਾਨਕ ਗਾਇਬ ਹੋ ਗਈਆਂ ਹਨ | ਡੈਮੋਕ੍ਰੇਟਸ ਨੇ ਨਿਆਂ ਵਿਭਾਗ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਜੈਫਰੀ ਐਪਸਟੀਨ ਨਾਲ ਸੰਬੰਧਿਤ ਹਾਲ ਹੀ 'ਚ ਜਾਰੀ ਕੀਤੇ ਗਏ ਦਸਤਾਵੇਜ਼ਾਂ 'ਚੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਫੋਟੋ ਹਟਾ ਦਿੱਤੀ ਹੈ | ਇਸ ਫੋਟੋ ਨੂੰ ਫਾਈਲ ਨੰਬਰ 468 ਨੰਬਰ ਦਿੱਤਾ ਗਿਆ ਸੀ ਤੇ ਇਸ ਵਿਚ ਟਰੰਪ ਨੂੰ ਇਕ ਅÏਰਤ ਨਾਲ ਦਿਖਾਇਆ ਗਿਆ ਸੀ | ਇਸ ਤੋਂ ਇਲਾਵਾ, ਘੱਟੋ-ਘੱਟ 16 ਫਾਈਲਾਂ ਨਿਆਂ ਵਿਭਾਗ ਦੀ ਵੈਬਸਾਈਟ ਤੋਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਗਾਇਬ ਹੋ ਗਈਆਂ ਹਨ | ਹਾਊਸ ਓਵਰਸਾਈਟ ਕਮੇਟੀ ਦੇ ਡੈਮੋਕ੍ਰੇਟਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਐਪਸਟਾਈਨ ਫਾਈਲਾਂ ਦੀ ਫਾਈਲ 468, ਜੋ ਡੋਨਾਲਡ ਟਰੰਪ ਨੂੰ ਦਰਸਾਉਂਦੀ ਹੈ, ਨੂੰ ਹੁਣ ਨਿਆਂ ਵਿਭਾਗ ਦੀ ਰਿਲੀਜ਼ ਤੋਂ ਹਟਾ ਦਿੱਤਾ ਗਿਆ ਹੈ | ਫਾਈਲਾਂ ਦੇ ਅਚਾਨਕ ਗਾਇਬ ਹੋਣ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਮਹੱਤਵਪੂਰਨ ਜਾਣਕਾਰੀ ਨੂੰ ਰੋਕਿਆ ਜਾ ਰਿਹਾ ਹੈ ਤੇ ਸਰਕਾਰ ਨੇ ਇਸ ਬਾਰੇ ਜਨਤਾ ਨੂੰ ਕਿਉਂ ਨਹੀਂ ਦੱਸਿਆ | ਹਾਊਸ ਓਵਰਸਾਈਟ ਕਮੇਟੀ ਦੇ ਡੈਮੋਕਰੇਟਸ ਨੇ ਫੋਟੋ ਦੇ ਗਾਇਬ ਹੋਣ 'ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਵਧੇਰੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ |
ਐਪਸਟੀਨ ਦਸਤਾਵੇਜ਼ਾਂ 'ਚੋਂ 16 ਫਾਈਲਾਂ ਗਾਇਬ <br/>
ਅਜੀਤ ਡੈਸਕ
22-12-2025