ਸਾਨ ਫਰਾਂਸਿਸਕੋ, 21 ਦਸੰਬਰ (ਏਜੰਸੀ)-ਅਮਰੀਕੀ ਤਕਨੀਕੀ ਕੇਂਦਰ ਸਾਨ ਫਰਾਂਸਿਸਕੋ ਸ਼ਨੀਵਾਰ ਨੂੰ ਹਨੇਰੇ 'ਚ ਡੁੱਬ ਗਿਆ, ਜਿਸ ਨਾਲ ਲਗਭਗ 130,000 ਘਰ ਬਿਜਲੀ ਤੋਂ ਬਿਨਾਂ ਰਹਿ ਗਏ | ਇਸ ਦੇ ਨਤੀਜੇ ਵਜੋਂ ਪੂਰੇ ਸ਼ਹਿਰ 'ਚ ਭਾਰੀ ਬਲੈਕਆਊਟ ਹੋ ਗਿਆ | ਬਲੈਕਆਊਟ ਨੇ ਸੈਨ ਫਰਾਂਸਿਸਕੋ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੈਸੀਫਿਕ ਗੈਸ ਐਂਡ ਇਲੈਕਟਿ੍ਕ ਕੰਪਨੀ ਦੇ ਲਗਭਗ ਇਕ ਤਿਹਾਈ ਗਾਹਕ ਪ੍ਰਭਾਵਿਤ ਹੋਏ | ਇਹ ਆਊਟੇਜ ਨਾਲ ਸ਼ਹਿਰ ਦੇ ਲਗਭਗ 15,000 ਰਿਹਾਇਸ਼ੀ ਤੇ ਵਪਾਰਕ ਗਾਹਕ ਬਿਜਲੀ ਤੋਂ ਬਿਨਾਂ ਰਹਿ ਗਏ | ਅਧਿਕਾਰੀਆਂ ਦੇ ਅਨੁਸਾਰ, ਸ਼ਨੀਵਾਰ