23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਿੱਖ ਨੌਜਵਾਨ ਨੇ ਕੈਨੇਡਾ ਅਦਾਲਤ ਨੂੰ ਕਾਨੂੰਨ ਬਦਲਣ ਲਈ ਕੀਤਾ ਮਜਬੂਰ <br/>

Ad Position 21
No active advertisement
ਅਜੀਤ ਡੈਸਕ 22-12-2025

ਐਡਮਿੰਟਨ, 21 ਦਸੰਬਰ (ਦਰਸ਼ਨ ਸਿੰਘ ਜਟਾਣਾ)-ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਨਾਲ ਸੰਬੰਧਿਤ ਪ੍ਰਭਜੋਤ ਨੇ ਆਪਣੇ ਸਿੱਖੀ ਸਿਦਕ ਲਈ ਮਾਣਯੋਗ ਸੁਪੀਰਮ ਕੋਰਟ ਨੂੰ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ ਜੋ ਸਦੀਆਂ ਤੋਂ ਚਲਦਾ ਆ ਰਿਹਾ ਸੀ | ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ 1987 ਵਿਚ ਕੈਨੇਡਾ ਪੈਦਾ ਹੋਇਆ ਤੇ ਹੁਣ ਉਸ ਨੇ ਵਕੀਲ ਦੀ ਡਿਗਰੀ ਪ੍ਰਾਪਤ ਕੀਤੀ ਸੀ ਤੇ ਕੈਨੇਡਾ ਦੀ ਅਦਾਲਤ ਵਿਚ ਆਪਣੀ ਵਕਾਲਤ ਕਰਨ ਲਈ ਉਸ ਨੂੰ ਕਿੰਗ ਚਾਰਲਜ ਦੀ ਸਹੁੰ ਚੁੱਕਣੀ ਪੈਣੀ ਸੀ, ਜਿਸ ਦੀ ਉਸ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਤੇ ਉਹ ਆਪਣੇ ਗੁਰੂ ਤੋਂ ਵੱਡਾ ਕਿਸੇ ਨੂੰ ਨਹੀਂ ਮੰਨ ਸਕਦਾ, ਉਹ ਵਕਾਲਤ ਨਹੀਂ ਕਰੇਗਾ ਪਰ ਸਹੁੰ ਨਹੀਂ ਚੁੱਕੇਗਾ | ਉਸ ਨੇ ਆਪਣੇ ਹੱਕਾਂ ਲਈ ਹੇਠਲੀ ਅਦਾਲਤ ਵਿਚ ਅਪੀਲ ਪਾ ਦਿੱਤੀ, ਅਦਾਲਤ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ, ਤਾਂ ਉਸ ਨੇ ਮਾਣਯੋਗ ਸੁਪਰੀਮ ਕੋਰਟ ਕੈਨੇਡਾ ਵਿਚ ਆਪਣੀਆਂ ਦਲੀਲਾਂ ਨੂੰ ਰੱਖਿਆ, ਜਿਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਨੇ 1912 ਤੋਂ ਚਲਦਾ ਆ ਰਿਹਾ ਕਾਨੂੰਨ ਹੀ ਬਦਲ ਦਿੱਤਾ ਤੇ ਫੈਸਲਾ ਕੀਤਾ ਕਿ ਇਸ ਵਿਅਕਤੀ ਨਾਲ ਸਹਿਮਤ ਹੁੰਦਿਆਂ ਹੁਣ ਕਦੇ ਵੀ ਕਿਸੇ ਵਿਅਕਤੀ ਨੂੰ ਕਿਸੇ ਵੀ ਅਹੁਦੇ 'ਤੇ ਜਾਣ ਲਈ ਰਾਜੇ ਦੀ ਸਹੁੰ ਦੀ ਜ਼ਰੂਰਤ ਨਹੀਂ ਹੈ | ਮਾਣਯੋਗ ਅਦਾਲਤ ਦੇ ਇਸ ਫੈਸਲੇ ਨਾਲ ਜਿੱਥੇ ਇਸ ਸਿੱਖ ਪਰਿਵਾਰ ਨੂੰ ਵੱਡੀ ਰਾਹਤ ਤੇ ਜਿੱਤ ਪ੍ਰਾਪਤ ਹੋਈ ਹੈ, ਉੱਥੇ ਹੋਰਨਾਂ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ, ਜਿਸ ਦੀ ਪੂਰੇ ਮੁਲਕ ਵਿਚ ਚਰਚਾ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਸ਼ਹਿਰ ਦੇ 1 ਲੱਖ ਤੋਂ ਵੱਧ ਘਰ ਬਿਜਲੀ ਤੋਂ ਹੋਏ ਵਾਂਝੇ <br/> ਅਗਲੀ ਖ਼ਬਰ ਜੰਗਲ ਸਕੂਲ ਵਿਖੇ ਮੈਗਾ ਪੀ.ਟੀ.ਐਮ. 'ਚ ਮਾਪਿਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ
Ad Position 24