23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐਸ਼ੇਜ਼ 'ਚ ਆਸਟ੍ਰੇਲੀਆ ਦੀ ਬਾਦਸ਼ਾਹਤ ਬਰਕਰਾਰ <br/>

Ad Position 21
No active advertisement
ਅਜੀਤ ਡੈਸਕ 22-12-2025

ਐਡੀਲੇਡ, 21 ਦਸੰਬਰ (ਗੁਰਮੀਤ ਸਿੰਘ ਵਾਲੀਆ)-ਪੈਟ ਕਮਿੰਸ ਦੀ ਕਪਤਾਨੀ ਹੇਠ ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ 'ਚ ਇੰਗਲੈਂਡ ਨੂੰ 82 ਦÏੜਾਂ ਨਾਲ ਹਰਾ ਕੇ 3-0 ਦੀ ਅਜੇਤੂ ਬੜ੍ਹਤ ਹਾਸਲ ਕੀਤੀ | ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਐਡੀਲੇਡ 'ਚ ਤੀਜੇ ਟੈਸਟ ਦੇ 5ਵੇਂ ਤੇ ਆਖਰੀ ਦਿਨ ਆਪਣੀਆਂ ਆਖਰੀ ਚਾਰ ਵਿਕਟਾਂ 'ਚੋਂ 3 ਲੈ ਕੇ ਇੰਗਲੈਂਡ ਦੀਆਂ ਵਾਪਸੀ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ | ਇਸ ਜਿੱਤ ਦੇ ਨਾਲ, ਆਸਟ੍ਰੇਲੀਆ ਨੇ ਐਸ਼ੇਜ਼ ਟਰਾਫੀ ਬਰਕਰਾਰ ਰੱਖੀ | ਐਡੀਲੇਡ 'ਚ ਖੇਡੇ ਗਏ ਮੈਚ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਐਲੇਕਸ ਕੈਰੀ ਦੇ ਸੈਂਕੜੇ ਤੇ ਉਸਮਾਨ ਖਵਾਜਾ ਦੇ ਅਰਧ ਸੈਂਕੜੇ ਦੀ ਬਦÏਲਤ 371 ਦÏੜਾਂ ਬਣਾਈਆਂ | ਜਵਾਬ 'ਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 286 ਦÏੜਾਂ ਬਣਾਈਆਂ, ਜਿਸ ਨਾਲ ਆਸਟ੍ਰੇਲੀਆ ਨੂੰ 85 ਦÏੜਾਂ ਦੀ ਬੜ੍ਹਤ ਮਿਲੀ | ਦੂਜੀ ਪਾਰੀ 'ਚ ਆਸਟ੍ਰੇਲੀਆ ਨੇ ਟ੍ਰੈਵਿਸ ਹੈੱਡ ਦੇ ਸ਼ਾਨਦਾਰ 170 ਦÏੜਾਂ ਦੀ ਬਦÏਲਤ 349 ਦÏੜਾਂ ਬਣਾਈਆਂ, ਜਿਸ ਨਾਲ 434 ਦÏੜਾਂ ਦੀ ਬੜ੍ਹਤ ਮਿਲੀ | ਇੰਗਲੈਂਡ ਨੂੰ ਜਿੱਤ ਲਈ 435 ਦÏੜਾਂ ਦਾ ਟੀਚਾ ਦਿੱਤਾ ਗਿਆ ਸੀ | ਪੰਜਵੇਂ ਦਿਨ ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ 'ਚ 352 ਦÏੜਾਂ 'ਤੇ ਆਲ ਆਊਟ ਹੋ ਗਈ | ਇਹ ਉਨ੍ਹਾਂ ਦੀ ਲਗਾਤਾਰ ਤੀਜੀ ਹਾਰ ਸੀ | ਇਸ ਤੋਂ ਇਲਾਵਾ ਆਸਟ੍ਰੇਲੀਆ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ 'ਚ ਵੀ ਦਬਦਬਾ ਬਰਕਰਾਰ ਹੈ, ਜਦਕਿ ਦੂਜੇ ਪਾਸੇ, ਇੰਗਲੈਂਡ ਬਹੁਤ ਮਾੜੀ ਸਥਿਤੀ 'ਚ ਹੈ | 100 ਫੀਸਦ ਅੰਕਾਂ ਨਾਲ ਆਸਟ੍ਰੇਲੀਆ ਪਹਿਲੇ ਸਥਾਨ 'ਤੇ ਹੈ | ਜਦਕਿ 75 ਫ਼ੀਸਦ ਅੰਕਾਂ ਨਾਲ ਦੱਖਣੀ ਅਫਰੀਕਾ ਦੂਜੇ, ਸ਼੍ਰੀਲੰਕਾ (66 ਫ਼ੀਸਦ) ਤੀਜੇ, ਨਿਊਜ਼ੀਲੈਂਡ (66 ਫ਼ੀਸਦ) ਚੌਥੇ, ਪਾਕਿਸਤਾਨ (50 ਫ਼ੀਸਦ) ਪੰਜਵੇ, ਭਾਰਤ (48.15 ਫ਼ੀਸਦ) ਛੇਵੇਂ, ਇੰਗਲੈਂਡ (27.08 ਫ਼ੀਸਦ) 7ਵੇਂ ਸਥਾਨ 'ਤੇ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਬਣਿਆ ਚੈਂਪੀਅਨ <br/> ਅਗਲੀ ਖ਼ਬਰ ਲੰਡਨ 'ਚ 'ਰਾਸ਼ਟਰੀ ਸਿੱਖ ਯੁੱਧ ਯਾਦਗਾਰ' ਬਣਾਉਣ ਲਈ ਢੁਕਵੀਂ ਜ਼ਮੀਨ ਦਾ ਹੋਇਆ ਪ੍ਰਬੰਧ-ਢੇਸੀ <br/>
Ad Position 24