ਬਰੇਸ਼ੀਆ (ਇਟਲੀ), 31 ਮਈ (ਬਲਦੇਵ ਸਿੰਘ ਬੂਰੇ ਜੱਟਾਂ)-ਫਰਾਂਸ 'ਚ ਪੈਂਦੇ ਸੈਨਾਨੀ ਏਰੀਏ (ਸਟਾਲਿਨਗ੍ਰਾਡ ਪੈਰਿਸ ਨੰਬਰ ਉੱਨੀ) ਵਿਖ਼ੇ ਸਰਕਾਰੀ ਇਜਾਜ਼ਤ ਨਾਲ, ਆਪ੍ਰੇਸ਼ਨ ਸੰਧੂਰ ਦੀ ਸਫਲਤਾ ਉਪਰੰਤ, ਭਾਰਤੀ ਫੌਜ ਦਾ ਮਨੋਬਲ ਵਧਾਉਣ ਵਾਸਤੇ ਮਿਸਜ ਕਵਿਤਾ ਸਿੰਘ ਸੀ.ਈ.ਓ. ਅਤੇ ਫਰਾਂਸ ਵਿਚ ਰਜਿਸਰਡ ਵੱਖੋ-ਵੱਖ ਭਾਰਤੀ ਸੰਸਥਾਵਾਂ ਦੇ ਪ੍ਰਧਾਨ ਜੋਗਿੰਦਰ ਕੁਮਾਰ ਨੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੀਤੀ ਗਈ | ਇਸ ਰੈਲੀ ਵਿਚ ਭਾਜਪਾ ਦੇ ਸਮਰਥਿਕਾਂ ਸਾਹਿਤ ਹੋਰ ਵੀ ਕਈ ਰਾਜਨੀਤਿਕ ਆਗੂਆਂ ਨੇ ਭਾਗ ਲੈ ਕੇ ਇਸ ਰੈਲੀ ਨੂੰ ਸਰਵਦਲੀ ਰੈਲੀ ਬਣਾ ਦਿੱਤਾ, ਜਿਸਦੀ ਸਾਰਿਆਂ ਨੇ ਹੀ ਪ੍ਰਸੰਸਾ ਕੀਤੀ | ਇਸ ਮੌਕੇ ਇਕਬਾਲ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਰਤੀ ਫੌਜ ਨੇ ਮਾਰੇ ਗਏ 27 ਸੈਨਾਨੀਆਂ ਦੀ ਮੌਤ ਦਾ ਬਦਲਾ ਪਾਕਿਸਤਾਨ ਵਿਚ ਰਹਿੰਦੇ ਅੱਤਵਾਦੀਆਂ ਦੇ ਅੱਡਿਆਂ ਨੂੰ ਸੀਮਿਤ ਸਮੇਂ ਦੇ ਵਿਚ ਹੀ ਆਪ੍ਰੇਸ਼ਨ ਸੰਧੂਰ ਤਹਿਤ ਹਮਲਾ ਕਰਕੇ ਖਤਮ ਕਰ ਦਿੱਤਾ ਸੀ | ਕੀਤਾ |