28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਬਕਾ ਪੁਲਿਸ ਮੁਖੀ ਜੇਲ੍ਹ 'ਚੋਂ ਫਰਾਰ <br/>

Ad Position 21
No active advertisement
ਅਜੀਤ ਡੈਸਕ 01-06-2025
ਸੈਕਰਾਮੈਂਟੋ, 31 ਮਈ (ਹੁਸਨ ਲੜੋਆ ਬੰਗਾ)-ਅਰਕੰਸਾਸ ਦੇ ਇਕ ਛੋਟੇ ਜਿਹੇ ਸ਼ਹਿਰ ਦੇ ਸਾਬਕਾ ਪੁਲਿਸ ਮੁਖੀ ਗਰਾਂਟ ਹਾਰਡਿਨ (56) ਜੋ ਹੱਤਿਆ ਤੇ ਜਬਰ ਜਨਾਹ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਸੀ, ਜੇਲ੍ਹ ਵਿਚੋਂ ਫਰਾਰ ਹੋ ਗਿਆ | ਪੁਲਿਸ ਨੇ ਕਿਹਾ ਕਿ ਅਜੇ ਤੱਕ ਉਹ ਕਾਬੂ ਨਹੀਂ ਆਇਆ ਹੈ | ਸਟੇਟ ਡਿਪਾਰਟਮੈਂਟ ਆਫ ਕੋਰੈਕਸ਼ਨਜ਼ ਨੇ ਕਿਹਾ ਹੈ ਕਿ ਗਰਾਂਟ ਹਾਰਡਿਨ ਉੱਤਰੀ ਅਰਕੰਸਾਸ ਦੀ ਸਟੇਟ ਜੇਲ੍ਹ ਵਿਚੋਂ ਫਰਾਰ ਹੋਇਆ ਹੈ | ਉਸ ਦੀ ਗਿ੍ਫਤਾਰੀ ਲਈ ਸਟੇਟ ਪੁਲਿਸ ਤੇ ਸ਼ੈਰਿਫ ਦਫਤਰਾਂ ਸਮੇਤ ਕਈ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ | ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ 16 ਮਈ ਨੂੰ 10 ਕੈਦੀ ਨਿਊ ਓਰਲੀਨਜ਼ ਜੇਲ੍ਹ ਵਿਚੋਂ ਫਰਾਰ ਹੋਏ ਸਨ ਜਿਨ੍ਹਾਂ ਵਿਚੋਂ 2 ਅਜੇ ਵੀ ਪੁਲਿਸ ਦੇ ਕਾਬੂ ਨਹੀਂ ਆਏ | ਇਸ ਮਾਮਲੇ ਵਿਚ ਕੈਦੀਆਂ ਦੀ ਫਰਾਰ ਹੋਣ ਵਿਚ ਮਦਦ ਕਰਨ ਦੇ ਦੋਸ਼ਾਂ ਤਹਿਤ 13 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਰਕ ਵਿਚ ਹੋਈ ਗੋਲੀਬਾਰੀ ਦੌਰਾਨ 7 ਜ਼ਖ਼ਮੀ, 2 ਦੀ ਹਾਲਤ ਗੰਭੀਰ ਅਗਲੀ ਖ਼ਬਰ ਫਰਾਂਸ 'ਚ ਤਿਰੰਗਾ ਯਾਤਰਾ <br/>
Ad Position 24