ਸੈਕਰਾਮੈਂਟੋ, 31 ਮਈ (ਹੁਸਨ ਲੜੋਆ ਬੰਗਾ)-ਵਾਸ਼ਿਗਟਨ ਰਾਜ ਦੇ ਇਕ ਪਾਰਕ ਵਿਚ ਹੋਈ ਗੋਲੀਬਾਰੀ ਵਿਚ 7 ਵਿਅਕਤੀ ਜ਼ਖਮੀ ਹੋ ਗਏ | ਲੇਕਵੁੱਡ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ ਤੋਂ ਪਹਿਲਾਂ ਸ਼ਹਿਰ ਦੇ ਹੈਰੀ ਟੌਡ ਪਾਰਕ ਵਿਚ ਵਾਪਰੀ | ਜ਼ਖ਼ਮੀ ਹੋਏ ਲੋਕਾਂ ਵਿਚ 16 ਤੋਂ 38 ਸਾਲ ਦੀ ਉਮਰ ਦੇ ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਵਿਚੋਂ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ | ਪੁਲਿਸ ਨੇ ਕਿਹਾ ਹੈ ਕਿ ਜ਼ਖ਼ਮੀ ਹੋਏ ਵਿਅਕਤੀਆਂ ਵਿਚੋਂ ਜਿਆਦਾਤਰ ਇਸ ਗੋਲੀਬਾਰੀ ਤੋਂ ਅਣਜਾਨ ਸਨ ਤੇ ਉਨ੍ਹਾਂ ਦੇ ਅਚਾਨਕ ਗੋਲੀਆਂ ਵੱਜੀਆਂ | ਅਜੇ ਤੱਕ ਇਸ ਘਟਨਾ ਸਬੰਧੀ ਕੋਈ ਗਿ੍ਫਤਾਰੀ ਨਹੀਂ ਹੋਈ ਹੈ |