22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਫਿਲਮ ਜਗਤ ਦਾ ਅਦਾਕਾਰ ਬੈਡਮੈਨ ਗੁਲਸ਼ਨ ਗਰੋਵਰ ਅਸਲ ਜ਼ਿੰਦਗੀ 'ਚ ਗੁੱਡਮੈਨ <br/>

Ad Position 21
No active advertisement
ਅਜੀਤ ਡੈਸਕ 04-06-2025
ਐਡੀਲੇਡ, 3 ਜੂਨ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੇਸ਼ ਦੇ ਅਤੀ ਸੁੰਦਰ ਸ਼ਹਿਰ ਐਡੀਲੇਡ ਪਹੁੰਚੇ ਗੁਲਸ਼ਨ ਗਰੋਵਰ ਨੇ ਅਜੀਤ ਨਾਲ ਵਿਸਥਾਰਪੂਰਵਕ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਫਿਲਮੀ ਸਕਰੀਨ 'ਤੇ ਹਰ ਤਰ੍ਹਾਂ ਦੇ ਚੰਗੇ ਮਾੜੇ ਰੋਲ ਨੂੰ ਬਿਹਤਰੀਨ ਢੰਗ ਨਾਲ ਨਿਭਾਇਆ | ਉਨ੍ਹਾਂ ਕਿਹਾ ਫਿਲਮ ਦੀ ਮੰਗ ਅਨੁਸਾਰ ਮੈਂ ਆਪਣੇ ਰੋਲ ਵਿਚ ਕੁਝ ਵੱਖਰਾ ਕਰ ਵਿਖਾਉਣ ਦੇ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹਾਂ, ਪਰ ਮੇਰੇ ਦਿਲ 'ਚ ਔਰਤ ਲਈ ਬਹੁਤ ਕਦਰ ਹੈ ਤੇ ਬੱਚਿਆਂ ਨੂੰ ਡਰਾਉਣ ਵਾਲੇ ਰੋਲ ਤੋਂ ਗੁਰੇਜ਼ ਕਰਦਾ ਹਾਂ | ਅਸਲ ਜਿੰਦਗੀ ਵਿਚ ਗੁਲਸ਼ਨ ਗਰੋਵਰ ਬੈਡਮੈਨ ਨਹੀਂ ਹੈ ਉਹ ਐਡੀਲੇਡ ਆਪਣੀ ਭੈਣ ਅਕਾਂਕਸ਼ਾ ਨੂੰ ਉਨ੍ਹਾਂ ਦੇ ਪਾਰਲਰ 'ਚ ਰੱਖੇ ਮੀਟ ਐਂਡ ਗ੍ਰੀਟ ਸਮਾਗਮ 'ਚ ਸਭਨਾ ਨਾਲ ਮਿਲਦੇ ਹੋਏ ਕਈ ਵਿਸ਼ਿਆ 'ਤੇ ਗੱਲ ਬਾਤ ਕੀਤੀ | ਦਮਦਾਰ ਆਵਾਜ਼ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਗੁਲਸ਼ਨ ਗਰੋਵਰ ਜੋ ਭਾਰਤੀ ਅਦਾਕਾਰ ਤੇ ਨਿਰਮਾਤਾ ਹਨ ਨੇ ਅਨੇਕਾਂ ਫਿਲਮਾਂ ਚ ਕੰਮ ਕੀਤਾ | ਉਨ੍ਹਾਂ ਨੇ ਪੋਸਟ ਗਰੈਜੂਏਟ ਡਿਗਰੀ ਹਾਸਿਲ ਕਰਨ ਉਪਰੰਤ ਲਿਟਲ ਥਿਏਟਰ ਗਰੁੱਪ ਨਾਲ ਕਾਫੀ ਸਮਾਂ ਬਿਤਾਇਆ, ਜਿੱਥੇ ਐਕਟਿੰਗ ਦਾ ਕੋਰਸ ਕੀਤਾ | ਉਸੇ ਕਾਲਜ ਟੀਚਰ ਬਣੇ ਤੇ ਅੱਜ ਦੇ ਚੋਟੀ ਦੇ ਬਣੇ ਹੀਰੋਜ਼ ਨੂੰ ਐਕਟਿੰਗ ਸਿਖਾਉਣ ਉਪਰੰਤ ਪੰਜਾਬੀ ਹਿੰਦੀ ਸਮੇਤ ਹੋਰਨਾਂ ਭਾਸ਼ਾਵਾਂ 'ਚ ਬਣੀਆਂ ਫਿਲਮਾਂ 'ਚ ਵੀ ਕੰਮ ਕੀਤਾ | ਬੈਡ ਮੈਨ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਾਇਓਗ੍ਰਾਫੀ ਦੀ ਕਿਤਾਬ ਵੀ ਛਪੀ ਹੈ | ਉਨ੍ਹਾਂ ਅੱਜ ਦੇ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਪ੍ਰੇਰਦੇ ਹੋਏ ਦੱਸਿਆ ਕਿ ਮੈਂ ਅਨੇਕਾਂ ਮੁਸ਼ਕਿਲਾਂ ਦੇ ਵਿਚੋਂ ਲੰਘ ਕੇ ਮਿਹਨਤ ਦੇ ਨਾਲ ਇਸ ਮੁਕਾਮ ਤੱਕ ਪਹੁੰਚਿਆ ਹਾਂ, ਤਾਂ ਤੁਸੀਂ ਵੀ ਮਿਹਨਤ ਨਾਲ ਪਹੁੰਚ ਸਕਦੇ ਹੋ |

Ad Position 22
No active advertisement
ਪਿਛਲੀ ਖ਼ਬਰ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ 7 ਨੂੰ ਅਗਲੀ ਖ਼ਬਰ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਕਲਮਛੋੜ ਹੜਤਾਲ <br/>
Ad Position 24