ਸ਼ਾਹਕੋਟ, 3 ਜੂਨ (ਸੁਖਦੀਪ ਸਿੰਘ)- ਫ਼ਰਦ ਕੇਂਦਰਾਂ ਦੇ ਸਮੂਹ ਸਟਾਫ਼ ਵਲੋਂ ਦੋ ਮਹੀਨੇ ਦੀ ਤਨਖ਼ਾਹ ਨਾ ਮਿਲਣ ਤੇ ਆਪਣੇ ਭਵਿੱਖ ਸੰਬੰਧੀ ਸਰਕਾਰ ਵਲੋਂ ਲਗਾਤਾਰ ਹਨ੍ਹੇਰੇ 'ਚ ਰੱਖਣ ਕਰਕੇ ਤੇ ਸਰਕਾਰ ਦੇ ਫ਼ਰਦ ਕੇਂਦਰ ਮੁਲਾਜ਼ਮਾਂ ਪ੍ਰਤੀ ਉਦਾਸਹੀਨ ਰਵੱਈਏ ਕਰਕੇ ਸਮੂਹ ਫ਼ਰਦ ਕੇਂਦਰ ਮੁਲਾਜ਼ਮ ਪੰਜਾਬ ਤੇ ਓਪਰੇਟਰਸ ਵਲੋਂ ਅਣਮਿੱਥੇ ਸਮੇਂ ਲਈ ਦਫ਼ਤਰ 'ਚ ਰਹਿ ਕੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ, ਜਿਸ ਸੰਬੰਧੀ ਸ਼ਾਹਕੋਟ ਵਿਖੇ ਮੁਲਾਜ਼ਮਾਂ ਵਲੋਂ ਤਹਿਸੀਲਦਰ ਮਨਿੰਦਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਫ਼ਰਦ ਕੇਂਦਰਾਂ ਦੇ ਲਗਭਗ 900 ਤੋਂ ਵੱਧ ਮੁਲਾਜ਼ਮ ਪਿਛਲੇ 18 ਸਾਲਾਂ ਤੋਂ ਆਪਣੀ ਸੇਵਾਵਾਂ ਦਫ਼ਤਰੀ ਤੇ ਫੀਲਡ 'ਚ ਤਨਦੇਹੀ ਨਾਲ ਨਿਭਾਅ ਰਹੇ ਹਨ | ਲੰਬਾ ਸਮਾਂ ਘੱਟ ਤਨਖ਼ਾਹ 'ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਸਾਨੂੰ ਚੰਗਾ ਭਵਿੱਖ ਦੇਣ ਦੀ ਬਜਾਏ ਸਰਕਾਰ ਸਾਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ | ਇਸ ਮੌਕੇ ਨਾਨਕ ਰਾਮ ਸੁਪਰਵਾਈਜ਼ਰ ਸ਼ਾਹਕੋਟ, ਰਵਿੰਦਰ ਕੁਮਾਰ, ਕੁਲਵਿੰਦਰ ਕੌਰ, ਰਜਨੀ ਬਾਲਾ ਆਦਿ ਹਾਜ਼ਰ ਸਨ |