ਸਾਨ ਫਰਾਂਸਿਸਕੋ, 4 ਜੂਨ (ਐਸ ਅਸ਼ੋਕ ਭÏਰਾ)-ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਦੋਹਤਰੀ ਤੇ ਇੰਦਰਜੀਤ ਸਿੰਘ ਤੇ ਸ਼ਕਤੀ ਮਾਣਕ ਦੀ ਬੇਟੀ ਮਹਿਕ ਮਾਣਕ ਦੀ ਇੱਥੇ ਜੋਹਨ ਕਨੇਡੀ ਹਾਈ ਸਕੂਲ ਫਰੀਮਾਂਟ ਵਿਖੇ ਗ੍ਰੈਜੂਏਸ਼ਨ ਰਸਮ ਦÏਰਾਨ ਪਰਿਵਾਰ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਮÏਕੇ ਕੁਲਦੀਪ ਮਾਣਕ ਦੇ ਪਰਿਵਾਰ ਤੋਂ ਸਿਵਾ ਵੱਡੀ ਗਿਣਤੀ ਵਿੱਚ ਉਹਨਾਂ ਦੇ ਪ੍ਰਸ਼ੰਸਕ, ਹਮਦਰਦ ਤੇ ਪੰਜਾਬੀ ਗੀਤ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਸ਼ਾਮਿਲ ਹੋਏ ¢ ਇਨ੍ਹਾਂ ਵਿਚ ਇਥੇ ਅਮਰੀਕਾ ਵਸਦੀ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ, ਦਾਮਾਦ ਇੰਦਰਜੀਤ ਸਿੰਘ, ਕੁੜਮ ਸਰਦਾਰ ਗੁਰਬਖਸ਼ ਸਿੰਘ ਤੇ ਪਿ੍ਤਪਾਲ ਕÏਰ ਤੋਂ ਸਿਵਾ ਡਿੰਪਲ ਜੋਸ਼ੀ, ਤਲਵਿੰਦਰ ਭੱਟੀ, ਗੈਰੀ ਸਿੱਧੂ, ਕੰਵਰ ਸਰਾ, ਬੀਨਾ ਸਾਗਰ, ਸੋਨੀਆ ਚੇੜਾ,ਰਵਨੀਤ ਕÏਰ, ਜਸਪ੍ਰੀਤ ਕÏਰ, ਜੱਸੀ, ਲਖਵੀਰ ਸਿੰਘ ਪਟਵਾਰੀ ਤੇ ਮਨਦੀਪ ਸਿੱਧੂ ਹਾਜਰ ਸਨ¢