ਐਡੀਲੇਡ 4 ਜੂਨ (ਗੁਰਮੀਤ ਸਿੰਘ ਵਾਲੀਆ)-ਬੀਤੇ ਦਿਨੀ ਐਡੀਲੇਡ ਦੇ ਰਾਏਸਟਨ ਪਾਰਕ ਵਿਖੇ ਪੇਨੇਹੈਮ ਰੋਡ 'ਤੇ ਵਾਪਰੀ ਘਟਨਾ 'ਚ ਪੁਲਿਸ ਵਲੋਂ ਬੇਲੋੜੀ ਕੁੱਟਮਾਰ ਤੇ ਤਾਕਤ ਦੀ ਵਰਤੋਂ ਕਰਨ ਕਰਕੇ 42 ਸਾਲਾ ਭਾਰਤੀ ਮੂਲ ਦੇ ਨੌਜਵਾਨ ਗÏਰਵ ਕੁੰਡੀ ਦੀ ਹਾਲਤ ਗੰਭੀਰ ਬਣੀ ਹੋਈ ਹੈ | ਉਸਦੀ ਦੋਸਤ ਅੰਮਿਤਪਾਲ ਕÏਰ ਵਲੋਂ ਦੋਸ਼ ਲਗਾਇਆ ਗਿਆ ਕਿ ਬੇਲੋੜੀ ਕੁੱਟਮਾਰ ਕਰਕੇ ਗÏਰਵ ਕੁੰਡੀ ਦੇ ਸਿਹਤ ਬਹੁਤ ਗੰਭੀਰ ਹੈ, ਜਿਸ ਕਰਕੇ ਉਹ ਰਾਇਲ ਐਡੀਲੇਡ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਵੀਡੀਓ ਬਣਨ ਨਾਲ ਮਾਮਲਾ ਐਡੀਲੇਡ ਸਮੇਤ ਸਭ ਦੇ ਧਿਆਨ 'ਚ ਆ ਗਿਆ ਹੈ | ਉਸਦੀ ਪਤਨੀ ਸ਼ਮਾ ਨਾਲ ਹੋਈ ਗੱਲਬਾਤ ਤੋਂ ਜਾਣਕਾਰੀ ਮਿਲੀ ਕਿ ਉਹ ਅਜੇ ਕੋਈ ਗੱਲ ਨਹੀ ਕਰਨਾ ਚਾਹੁੰਦੀ ਤੇ ਉਸਨੇ ਕਿਹਾ ਕਿ ਪਰਮਾਤਮਾ ਕੋਲੋ ਆਪਣੇ ਪਤੀ ਦੇ ਤੰਦਰੁਸਤੀ ਲਈ ਕਾਮਨਾ ਕਰ ਰਹੀ ਹਾਂ | ਉਸਦੇ ਦੋ ਬੱਚੇ ਹਨ ਤੇ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਹਮੇਸ਼ਾਂ ਬੱਚਿਆਂ ਦੇ ਸਿਰ 'ਤੇ ਉਨ੍ਹਾਂ ਦੇ ਪਿਤਾ ਦਾ ਸਾਇਆ ਬਣਿਆ ਰਹੇ | ਪੁਲਿਸ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਲਈ ਇਕ ਸਪੈਸ਼ਲ ਬੈਚ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |