28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਫਰਜ਼ੀ ਵਿਆਹ ਦੇ ਮਾਮਲੇ ਵਿਚ ਭਾਰਤੀ ਨੇ ਮੰਨਿਆ ਦੋਸ਼, ਹੋ ਸਕਦੀ ਹੈ ਵਤਨ ਵਾਪਸੀ

Ad Position 21
No active advertisement
ਅਜੀਤ ਡੈਸਕ 05-06-2025
ਸੈਕਰਾਮੈਂਟੋ, 4 ਜੂਨ (ਹੁਸਨ ਲੜੋਆ ਬੰਗਾ)-ਪੱਛਮੀ ਵਰਜੀਨੀਆ ਦੇ ਰੋਂਸਵਰਟ ਸ਼ਹਿਰ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿੰਦੇ ਇਕ ਭਾਰਤੀ ਨੇ ਮੰਨਿਆ ਹੈ ਕਿ ਉਸਨੇ ਅਮਰੀਕਾ ਵਿਚ ਟਿਕੇ ਰਹਿਣ ਲਈ ਫਰਜ਼ੀ ਵਿਆਹ ਕਰਵਾਇਆ ਸੀ | 29 ਸਾਲਾ ਅਕਾਸ਼ ਪ੍ਰਕਾਸ਼ ਮਕਵਾਨਾ ਨੂੰ ਸਜ਼ਾ 26 ਸਤੰਬਰ 2025 ਨੂੰ ਸੁਣਾਈ ਜਾਵੇਗੀ | ਉਸ ਨੂੰ ਕੈਦ ਤੇ ਜੁਰਮਾਨੇ ਤੋਂ ਇਲਾਵਾ ਦੇਸ਼ ਨਿਕਾਲੇ ਦੀ ਸਜ਼ਾ ਹੋ ਸਕਦੀ ਹੈ | ਮਕਵਾਨਾ ਜੇ-1 ਵੀਜ਼ੇ 'ਤੇ ਨਵੰਬਰ 2019 ਵਿਚ ਅਮਰੀਕਾ ਆਇਆ ਸੀ ਤੇ ਉਸ ਦਾ ਵੀਜ਼ਾ 2020 ਵਿਚ ਖਤਮ ਹੋ ਗਿਆ ਸੀ ਪਰੰਤੂ ਉਹ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਹੀ ਟਿਕਿਆ ਰਿਹਾ | ਅਗਸਤ 2021 ਵਿਚ ਮਕਵਾਨਾ ਨੇ ਗਰੀਨ ਕਾਰਡ ਲੈਣ ਦੇ ਮਕਸਦ ਨਾਲ ਇਕ ਅਮਰੀਕਨ ਨਾਗਰਿਕ ਔਰਤ ਨਾਲ ਫਰਜ਼ੀ ਵਿਆਹ ਕਰਵਾਇਆ ਤੇ ਇਸ ਬਦਲੇ ਉਸ ਨੇ ਔਰਤ ਨੂੰ 10 ਹਜਾਰ ਡਾਲਰ ਦੇਣ ਦਾ ਵਾਅਦਾ ਕੀਤਾ | ਦੋਨਾਂ ਨੇ 3 ਸਤੰਬਰ 2021 ਨੂੰ ਵਿਆਹ ਕਰਵਾਇਆ | ਜਦੋਂ ਫਰਜ਼ੀ ਵਿਆਹ ਦੀ ਯੋਜਨਾ ਕੰਮ ਨਾ ਆਈ ਤਾਂ ਉਸ ਨੇ ਯੂ.ਐਸ. ਇੰਮੀਗ੍ਰ੍ਰੇਸ਼ਨ ਵਿਭਾਗ ਵਿਚ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਦੀ ਅਮਰੀਕੀ ਨਾਗਰਿਕ ਪਤਨੀ ਨੇ ਉਸ ਨਾਲ ਧੋਖਾ ਕੀਤਾ ਹੈ | ਪਰੰਤੂ ਮਕਵਾਨਾ ਆਪਣਾ ਦਾਅਵਾ ਸਾਬਤ ਕਰਨ ਵਿਚ ਨਾਕਾਮ ਰਿਹਾ ਤੇ ਉਸ ਨੇ ਮੰਨਿਆ ਕਿ ਉਸ ਨੇ ਝੂਠ ਬੋਲਿਆ ਹੈ | ਇਸ ਮਾਮਲੇ ਵਿਚ ਸ਼ਾਮਿਲ ਫੇਅਰਬਰੀ, ਇਲੀਨੋਇਸ ਵਾਸੀ ਅਮਰੀਕੀ ਨਾਗਰਿਕ 28 ਸਾਲਾ ਔਰਤ ਕੈਲੀ ਐਨ ਹਫ ਤੇ ਉਸ ਦੇ ਦਿਓਰ ਜੋਸਫ ਸਾਂਚੇਜ਼ ਨੂੰ ਵੀ ਸਜ਼ਾ ਸੁਣਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਦੂਜੀ ਸੰਸਾਰ ਜੰਗ ਵਿਚ ਇਟਲੀ ਨੂੰ ਆਜ਼ਾਦ ਕਰਾਉਂਦਿਆਂ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਭਾਰਤੀ ਮੂਲ ਦੇ ਸੰਜੇ ਸਿੰਘ ਵਲੋਂ ਕਰੀਬ 850 ਕਰੋੜ ਰੁਪਏ ਦੀ ਧੋਖਾਧੜੀ ਦਾ ਖੁੱਲਿ੍ਹਆ ਭੇਦ <br/>
Ad Position 24