ਵੈਨਿਸ (ਇਟਲੀ), 4 ਜੂਨ (ਹਰਦੀਪ ਸਿੰਘ ਕੰਗ)-ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ (ਰਾਜਿ) ਤੇ ਕਮੂਨੇ ਦੀ ਮੋਰਾਦੀ ਵਲੋਂ ਦੂਸਰੀ ਸੰਸਾਰ ਜੰਗ ਵਿਚ ਇਟਲੀ ਨੂੰ ਆਜ਼ਾਦ ਕਰਾਉਂਦੇ ਹੋਏ ਸਿੱਖ ਫੌਜੀ ਜੋ ਸ਼ਹੀਦੀਆਂ ਪਾ ਗਏ ਸਨ, ਉੁਨ੍ਹਾਂ ਦੀ ਯਾਦ ਵਿਚ ਸ਼ਹੀਦੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ¢ ਇਸਦੀ ਸ਼ੁਰੂਆਤ ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ ¢ ਉਪਰੰਤ ਸੇਵਾ ਸਿੰਘ (ਫੌਜੀ) ਨੇ ਅਰਦਾਸ ਕੀਤੀ ¢ ਉਸ ਤੋਂ ਬਾਅਦ ਮੋਰਾਦੀ ਦੇ ਮੇਅਰ ਅੰਦਰਾ ਤੋਮਾਜੋ ਤਰੀਬੈਰਤੀ ਨੇ ਸ਼ਹੀਦ ਫÏਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ ¢ ਕਿਉਂਕਿ ਇਨ੍ਹਾਂ ਦੇ ਵਡੇਰਿਆਂ ਨੇ ਇਟਲੀ ਨੂੰ ਆਜ਼ਾਦ ਕਰਾਉਣ ਲਈ ਆਪਣਾ ਖੂਨ ਦਿੱਤਾ ¢ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਦੇ ਪ੍ਰਧਾਨ ਪਿ੍ਥੀਪਾਲ ਸਿੰਘ ਨੇ ਵੀ ਸ਼ਰਧਾਂਜਲੀ ਭੇਟ ਕੀਤੀ | ਅੰਤ ਵਿਚ ਸੰਸਥਾ ਦੇ ਸੈਕਟਰੀ ਸਤਨਾਮ ਸਿੰਘ ਨੇ ਆਏ ਹੋਏ ਇਟਾਲੀਅਲ ਲੋਕਾਂ ਦਾ ਧੰਨਵਾਦ ਕੀਤਾ¢ ਇਸ ਸਮਾਗਮ ਵਿਚ ਸ਼ਾਮਿਲ ਕਮੇਟੀ ਦੇ ਮੈਂਬਰ ਰਣਜੀਤ ਸਿੰਘ, ਰਮਨਦੀਪ ਸਿੰਘ, ਰਾਜ ਕੁਮਾਰ, ਜਸਪ੍ਰੀਤ ਸਿਧੂ, ਅਰਮਨ ਸਿਧੂ, ਕੁਲਿਵੰਦਰ ਸਿੰਘ, ਹਰਨੇਕ ਸਿੰਘ, ਬਲਿਜੰਦਰ ਸਿੰਘ, ਸੁਖਿਵੰਦਰ ਸਿੰਘ, ਸੁਖਵੰਤ ਸਿੰਘ, ਗੁਰਮੇਲ ਸਿੰਘ ਗੇਲੀ, ਬਖਤੌਰ ਸਿੰਘ, ਪਰਿਮੰਦਰ ਸਿੰਘ, ਰਮਨਦੀਪ ਫੋਟੋਗ੍ਰਾਫਰ, ਹਰਸ਼ਵੀਰ ਸਿੰਘ, ਕੁਲਵੰਤ ਸਿੰਘ, ਰਘਵੀਰ ਸਿੰਘ, ਗੁਰਮੁਖ ਸਿੰਘ, ਪਰਮਜੀਤ ਸਿੰਘ, ਸੁਖਿਵੰਦਰ ਸਿੰਘ ਗੋਰਾ, ਕੁਲਵੰਤ ਸਿੰਘ, ਰਘਬੀਰ ਸਿੰਘ ਸਮਰਤੀਨੋ, ਜੂਸੇਪੇ, ਗੁਈਦੇ ਕਾਰਲੋ, ਪਾਦਰੀ ਤੇਨ ਜਿਆਨਲੂ ਅਤੇ ਹੋਰ ਬੁਹਤ ਸਾਰੇ ਆਜਾਦੀ ਘੁਲਾਟੀਏ ਸ਼ਾਮਲ ਹੋਏ | ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਤੇ ਕੋਰੇਜੋ ਗੁਰਦੁਆਰਾ ਸਾਹਿਬ ਵਲੋਂ ਰਲ ਕੇ ਕੀਤੀ ਗਈ ¢