19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਗੁਪਤ ਸੇਵਾ ਸੁਰੱਖਿਆ ਕੀਤੀ ਰੱਦ

Ad Position 21
No active advertisement
ਅਜੀਤ ਡੈਸਕ 31-08-2025

ਸਾਨ ਫਰਾਂਸਿਸਕੋ, 30 ਅਗਸਤ (ਐਸ. ਅਸ਼ੋਕ ਭੌਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਅਮਰੀਕੀ ਗੁਪਤ ਸੇਵਾ ਸੁਰੱਖਿਆ ਰੱਦ ਕਰ ਦਿੱਤੀ ਹੈ | ਇਸ ਦਾ ਖੁਲਾਸਾ ਹੈਰਿਸ ਦੇ ਇਕ ਸੀਨੀਅਰ ਸਲਾਹਕਾਰ ਨੇ ਅੱਜ ਮੀਡੀਆ ਸਾਹਮਣੇ ਕੀਤਾ ਤੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਅਮਰੀਕਾ ਦੀ ਗੁਪਤ ਸੇਵਾ ਦੇ ਪੇਸ਼ੇਵਰਤਾ, ਸਮਰਪਣ ਤੇ ਸੁਰੱਖਿਆ ਪ੍ਰਤੀ ਅਟੱਲ ਵਚਨਬੱਧਤਾ ਲਈ ਧੰਨਵਾਦੀ ਹਨ | ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਟਰੰਪ ਨੇ ਹੈਰਿਸ ਦੇ ਗੁਪਤ ਸੇਵਾ ਵੇਰਵੇ ਨੂੰ ਰੱਦ ਕਰ ਦਿੱਤਾ ਹੈ ਤੇ ਇਹ ਵੀ ਦੱਸਿਆ ਕਿ ਉਪ ਰਾਸ਼ਟਰਪਤੀਆਂ ਨੂੰ ਆਮ ਤÏਰ 'ਤੇ ਅਹੁਦਾ ਛੱਡਣ' 'ਤੇ ਸਿਰਫ 6 ਮਹੀਨੇ ਤੱਕ ਦੀ ਸੁਰੱਖਿਆ ਮਿਲਦੀ ਹੈ | ਕਾਬਲ-ਏ- ਜਿਕਰ ਹੈ ਕਿ ਕਾਂਗਰਸ ਨੇ 2008 'ਚ ਕਾਨੂੰਨ ਪਾਸ ਕੀਤਾ ਜਿਸ ਨੇ ਗੁਪਤ ਸੇਵਾ ਨੂੰ ਸਾਬਕਾ ਉਪ ਰਾਸ਼ਟਰਪਤੀਆਂ, ਉਨ੍ਹਾਂ ਦੇ ਜੀਵਨ ਸਾਥੀ ਤੇ ਉਨ੍ਹਾਂ ਦੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ 6 ਮਹੀਨਿਆਂ ਤੱਕ ਸੁਰੱਖਿਆ ਦੇਣ ਦਾ ਅਧਿਕਾਰ ਦਿੰਦਾ ਹੈ ਪਰ ਤਤਕਾਲੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਜਨਵਰੀ 'ਚ ਹੈਰਿਸ ਦੀ ਸੁਰੱਖਿਆ ਨੂੰ 18 ਮਹੀਨਿਆਂ ਤੱਕ ਵਧਾ ਕੇ ਇਕ ਕਾਰਜਕਾਰੀ ਮੈਮੋਰੰਡਮ 'ਤੇ ਦਸਤਖਤ ਕੀਤੇ ਸਨ | ਹੁਣ ਤੱਕ ਟਰੰਪ ਨੇ ਦੂਜੇ ਕਾਰਜਕਾਲ ਦÏਰਾਨ ਆਪਣੇ ਕੁਝ ਸਾਬਕਾ ਅਧਿਕਾਰੀਆਂ 'ਤੇ ਵੀ ਨਿਸ਼ਾਨਾ ਸਾਧਿਆ ਹੈ, ਜਿਨ੍ਹਾਂ 'ਚ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜÏਨ ਬੋਲਟਨ ਲਈ ਸੁਰੱਖਿਆ ਵੇਰਵਿਆਂ ਨੂੰ ਹਟਾਉਣਾ ਸ਼ਾਮਲ ਹੈ | ਹੈਰਿਸ ਦੀ ਇਹ ਸੁਰੱਖਿਆ ਭਲਕੇ 1 ਸਤੰਬਰ ਨੂੰ ਖਤਮ ਹੋ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਤੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦਾ ਸਨਮ... ਅਗਲੀ ਖ਼ਬਰ ਐਡੀਲੇਡ ਸੰਗਤ ਐਸ-ਏ ਟੀਮ ਵਲੋਂ ਫÏਜਾ ਸਿੰਘ ਦੀ ਯਾਦ 'ਚ ਮੈਰਾਥਾਨ ਕਰਵਾਈ ਜਾ ਰਹੀ
Ad Position 24