05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਿਡਨੀ ਮੈਰਾਥਨ 'ਚ ਨਵੇਂ ਰਿਕਾਰਡ ਸਥਾਪਿਤ

Ad Position 21
No active advertisement
ਅਜੀਤ ਡੈਸਕ 01-09-2025
ਸਿਡਨੀ, 31 ਅਗਸਤ (ਹਰਕੀਰਤ ਸਿੰਘ ਸੰਧਰ)- ਸਿਡਨੀ ਵਿਚ ਅੱਜ ਸਵੇਰ 6:15 ਵਜੇ ਤੋਂ ਦੁਪਿਹਰ 3:15 ਵਜੇ ਤੱਕ ਹੋਈ ਸਿਡਨੀ ਮੈਰਾਥਨ ਵਿਚ ਕਰੀਬ 35 ਹਜ਼ਾਰ ਦੌੜਾਕਾਂ ਨੇ ਹਿੱਸਾ ਲਿਆ ¢ 42.2 ਕਿਲੋਮੀਟਰ ਦੀ ਇਸ ਵਿਸ਼ਾਲ ਦÏੜ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ ਵਿਚ ਖ਼ਾਸ ਪ੍ਰਬੰਧ ਕੀਤੇ ਗਏ ¢ ਇਥੋਪੀਆ ਦੇ ਹੈਲੀਮੇਰਿਆਮ ਕੀਰੋਸ ਨੇ 2 ਘੰਟੇ 6 ਮਿੰਟ 6 ਸਕਿੰਟ ਦਾ ਸਮਾਂ ਲੈ ਕੇ ਨਾ ਸਿਰਫ਼ ਖਿਤਾਬ ਜਿੱਤਿਆ, ਸਗੋਂ ਆਸਟ੍ਰੇਲੀਆ ਦੀ ਧਰਤੀ 'ਤੇ ਨਵਾਂ ਰਿਕਾਰਡ ਵੀ ਕਾਇਮ ਕੀਤਾ ¢ ਪਿਛਲੇ ਸਾਲ ਦੇ ਚੈਂਪੀਅਨ ਬਿਰਿਨ ਕਿਪਕੋਰੀਰ ਨਾਲੋਂ ਉਸ ਦਾ ਪ੍ਰਦਰਸ਼ਨ 12 ਸਕਿੰਟ ਤੇਜ਼ ਰਿਹਾ ¢ ਮਹਿਲਾਵਾਂ ਦੀ ਸ਼੍ਰੇਣੀ ਵਿਚ ਹਾਲੈਂਡ ਦੀ ਸਿਫ਼ਾਨ ਹਸਨ ਨੇ 2:18:22 ਦੇ ਸਮੇਂ ਨਾਲ ਜਿੱਤ ਦਰਜ ਕੀਤੀ ¢ ਗÏਰਤਲਬ ਹੈ ਕਿ ਹੁਣ ਸਿਡਨੀ ਮੈਰਾਥਨ ਨੂੰ ਦੁਨੀਆ ਦੀਆਂ ਸਭ ਤੋਂ ਮਸ਼ਹੂਰ 7 ਮੈਰਾਥਨਾਂ ਵਿਚ ਸ਼ਾਮਿਲ ਕਰ ਲਿਆ ਗਿਆ ਹੈ ¢ ਇਸ ਸੂਚੀ ਵਿਚ ਬੋਸਟਨ, ਟੋਕੀਓ, ਬਰਲਿਨ, ਸ਼ਿਕਾਗੋ, ਲੰਡਨ ਅਤੇ ਨਿਊਯਾਰਕ ਪਹਿਲਾਂ ਹੀ ਸ਼ਾਮਿਲ ਹਨ ¢ ਇਸ ਮÏਕੇ ਰੂਹ ਪੰਜਾਬ ਦੀ ਅਕਾਦਮੀ ਵਲੋਂ ਲਗਭਗ 40 ਵਲੰਟੀਅਰਾਂ ਨੇ ਖਿਡਾਰੀਆਂ ਨੂੰ ਤਪਦੀ ਧੁੱਪ ਵਿਚ ਪਾਣੀ ਅਤੇ ਸਹਾਇਤਾ ਮੁਹੱਈਆ ਕਰਵਾ ਕੇ ਖੂਬ ਸੇਵਾ ਕੀਤੀ ¢ ਰੂਹ ਪੰਜਾਬ ਦੀ ਅਕੈਡਮੀ ਤੋਂ ਰਣਜੀਤ ਖੈੜਾ, ਸਤਨਾਮ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਇਸ ਮੈਰਾਥਨ ਨੂੰ ਸਰ ਕੀਤਾ ਹੈ ਅਤੇ ਫੌਜਾ ਸਿੰਘ ਨੂੰ ਅੱਜ ਦੀ ਦੌੜ ਸਮਰਪਿਤ ਕੀਤੀ ਹੈ ¢

Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੇ ਸੈਸ਼ਨ 4 ਨੂੰ ਅਗਲੇ ਹੁਕਮਾਂ ਤੱਕ ਕੀਤਾ ਮੁਲਤਵੀ ਅਗਲੀ ਖ਼ਬਰ ਸਹਿਕਾਰ ਭਾਰਤੀ ਵਲੋਂ ਤੀਸਰਾ ਪੰਜਾਬ ਪ੍ਰਦੇਸ਼ ਅਧਿਵੇਸ਼ਨ ਕਰਵਾਇਆ <br/>
Ad Position 24
No active advertisement