05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਖੇਡਾਂ ਵਤਨ ਪੰਜਾਬ ਦੇ ਸੈਸ਼ਨ 4 ਨੂੰ ਅਗਲੇ ਹੁਕਮਾਂ ਤੱਕ ਕੀਤਾ ਮੁਲਤਵੀ

Ad Position 21
No active advertisement
ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਡਾ. ਜਤਿੰਦਰ ਸਾਬੀ)- ਖੇਡਾਂ ਵਤਨ ਪੰਜਾਬ ਦੀਆਂ ਸੈਸ਼ਨ 4 ਨੂੰ ਕਰਵਾਉਣ ਲਈ ਪੰਜਾਬ ਖੇਡ ਵਿਭਾਗ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਇਸ ਨੂੰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ | ਪਰ ਪੰਜਾਬ 'ਚ ਆਏ ਅਚਾਨਕ ਹੜ੍ਹਾਂ ਕਾਰਨ ਖੇਡ ਵਿਭਾਗ ਨੇ ਇਨ੍ਹਾਂ ਖੇਡਾਂ ਦੀ ਤਰੀਕ ਨੂੰ ਬਦਲ ਕੇ 3 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ | ਪਰ ਇਸ ਦਾ ਵਿਰੋਧ ਪੰਜਾਬ ਭਰ ਤੋਂ ਉੱਠਿਆ ਕਿ ਇਕ ਪਾਸੇ ਸੂਬਾ ਹੜ੍ਹਾਂ ਦੀ ਮਾਰ ਹੇਠ ਆਇਆ ਹੈ ਤੇ ਖੇਡ ਵਿਭਾਗ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਪੱਬਾਂ ਭਾਰ ਹੈ | ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਇਨ੍ਹਾਂ ਖੇਡਾਂ ਨੂੰ ਅਗਲੀਆਂ ਤਰੀਕਾਂ ਤੱਕ ਮੁਲਤਵੀ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲੀ ਹਮਲੇ ਦੌਰਾਨ ਗਾਜ਼ਾ 'ਚ ਹਮਾਸ ਦੇ ਬੁਲਾਰੇ ਸਮੇਤ ਦਰਜਨਾਂ ਲੋਕਾਂ ਦੀ ਮੌਤ <br/> ਅਗਲੀ ਖ਼ਬਰ ਸਿਡਨੀ ਮੈਰਾਥਨ 'ਚ ਨਵੇਂ ਰਿਕਾਰਡ ਸਥਾਪਿਤ
Ad Position 24
No active advertisement